ਪਾਕਿ ਹਵਾਈ ਸੈਨਾ ਮੁਖੀ ਰੱਖਿਆ ਸਹਿਯੋਗ ਵਧਾਉਣ ਲਈ ਅਮਰੀਕਾ ਪੁੱਜਾ
04:32 AM Jul 04, 2025 IST
Advertisement
ਇਸਲਾਮਾਬਾਦ, 3 ਜੁਲਾਈ
Advertisement
ਪਾਕਿਸਤਾਨ ਦੇ ਹਵਾਈ ਸੈਨਾ ਮੁਖੀ ਜ਼ਹੀਰ ਅਹਿਮਦ ਬਾਬਰ ਸਿੱਧੂ ਨੇ ਦੁਵੱਲਾ ਰੱਖਿਆ ਸਹਿਯੋਗ ਵਧਾਉਣ ਲਈ ਅਮਰੀਕਾ ਦਾ ਅਧਿਕਾਰਿਤ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ ਹਾਲ ਹੀ ’ਚ ਪਾਕਿਸਤਾਨ ਦੇ ਥਲ ਸੈਨਾ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਵੀ ਅਮਰੀਕਾ ਦਾ ਦੌਰਾ ਕੀਤਾ ਸੀ। ਇਹ ਦਹਾਕੇ ਤੋਂ ਵੀ ਵੱਧ ਸਮੇਂ ’ਚ ਪਾਕਿਸਤਾਨ ਹਵਾਈ ਸੈਨਾ (ਪੀਏਐੱਫ) ਦੇ ਕਿਸੇ ਮੁਖੀ ਦੀ ਇਹ ਪਹਿਲੀ ਅਮਰੀਕਾ ਫੇਰੀ ਹੈ, ਜੋ ਦੋਵਾਂ ਮੁਲਕਾਂ ਵਿਚਾਲੇ ਫੌਜੀ ਸਬੰਧਾਂ ’ਚ ਵਾਧੇ ਦਾ ਸੰਕੇਤ ਹੈ। ਹਵਾਈ ਸੈਨਾ ਨੇ ਲੰਘੇ ਦਿਨ ਬਿਆਨ ’ਚ ਕਿਹਾ, ‘‘ਪਾਕਿਸਤਾਨੀ ਦੇ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਨੇ ਅਮਰੀਕਾ ਦਾ ਅਧਿਕਾਰਤ ਦੌਰਾ ਕੀਤਾ। ਇਹ ਇੱਕ ਦਹਾਕੇ ਤੋਂ ਵੱਧ ਸਮੇਂ ’ਚ ਹਵਾਈ ਸੈਨਾ ਦੇ ਕਿਸੇ ਮੁਖੀ ਦੀ ਪਹਿਲੀ ਫੇਰੀ ਹੈ। ਇਸ ਨਾਲ ਦੁਵੱਲੇ ਸਹਿਯੋਗ ਅਤੇ ਸਾਂਝੇ ਹਿੱਤਾਂ ਨੂੰ ਹੁਲਾਰਾ ਮਿਲੇਗਾ। ਇਹ ਉੱਚ ਪੱਧਰੀ ਦੌਰਾ ਪਾਕਿਸਤਾਨ-ਅਮਰੀਕਾ ਰੱਖਿਆ ਭਾਈਵਾਲੀ ’ਚ ਇੱਕ ਰਣਨੀਤਕ ਮੀਲ ਪੱਥਰ ਹੈ। -ਏਪੀ
Advertisement
Advertisement
Advertisement