ਪਾਕਿ ਵਲੋਂ ਭਾਰਤ ਦਾ ਡਿਪਟੀ ਹਾਈ ਕਮਿਸ਼ਨਰ ਤਲਬ

ਇਸਲਾਮਾਬਾਦ, 8 ਅਕਤੂਬਰ
ਭਾਰਤੀ ਫੌਜ ਵਲੋਂ ਕੰਟਰੋਲ ਰੇਖਾ ਨੇੜੇ ਗੋਲੀਬੰਦੀ ਦੀ ਕਥਿਤ ਉਲੰਘਣਾ ਕਰਨ ਦੇ ਵਿਰੋਧ ਵਿੱਚ ਪਾਕਿਸਤਾਨ ਨੇ ਅੱਜ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆਂ ਨੂੰ ਤਲਬ ਕੀਤਾ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਡਾਇਰੈਕਟਰ ਜਨਰਲ (ਦੱਖਣੀ ਏਸ਼ੀਆ ਅਤੇ ਸਾਰਕ) ਮੁਹੰਮਦ ਫੈਸਲ ਵਲੋਂ ਆਹਲੂਵਾਲੀਆ ਨੂੰ ਤਲਬ ਕਰਕੇ ਕੰਟਰੋਲ ਰੇਖਾ ਨੇੜੇ 6 ਅਤੇ 7 ਅਕਤੂਬਰ ਨੂੰ ਭਾਰਤੀ ਫੌਜਾਂ ਵਲੋਂ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ ਦੀ ਨਿੰਦਾ ਕੀਤੀ ਗਈ। -ਪੀਟੀਆਈ