ਪਾਕਿਸਤਾਨ: ਸੜਕ ਹਾਦਸੇ ’ਚ 10 ਹਲਾਕ, 8 ਜ਼ਖ਼ਮੀ
05:11 AM Apr 16, 2025 IST
Advertisement
ਪਿਸ਼ਾਵਰ, 15 ਅਪਰੈਲ
ਉੱਤਰ-ਪੱਛਮੀ ਪਾਕਿਸਤਾਨ ਵਿੱਚ ਟਰੱਕ ਤੇ ਇੱਕ ਹੋਰ ਵਾਹਨ ਵਿਚਾਲੇ ਆਹਮੋ-ਸਾਹਮਣੇ ਟੱਕਰ ਕਾਰਨ ਘੱਟੋ-ਘੱਟ ਦਸ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਜ਼ਖ਼ਮੀ ਹੋ ਗਏ। ‘1122 ਰੈਸਕਿਊ’ ਸੇਵਾ ਦੇ ਤਰਜਮਾਨ ਨੇ ਦੱਸਿਆ ਕਿ ਇਹ ਹਾਦਸਾ ਖੈ਼ਬਰ ਪਖ਼ਤੂਨਖਵਾ ਸੂਬੇ ਦੇ ਕਰਕ ਜ਼ਿਲ੍ਹੇ ਵਿੱਚ ਮੁੱਖ ਇੰਡਸ ਹਾਈਵੇਅ ’ਤੇ ਲੱਕੀ ਘੁੰਡਾ ਖੇਲ ਨੇੜੇ ਵਾਪਰਿਆ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੰਜ ਐਂਬੂਲੈਂਸਾਂ ਅਤੇ ਇੱਕ ਰਾਹਤ ਵਾਹਨ ਮੌਕੇ ’ਤੇ ਭੇਜਿਆ ਗਿਆ। ਰਾਹਤ ਕਰਮੀਆਂ ਨੇ ਵਾਹਨਾਂ ’ਚੋਂ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਸਥਿਤ ਹਸਪਤਾਲ ਦਾਖਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਖੈ਼ਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਅਲੀ ਆਮੀਨ ਗੰਡਾਪੁਰ ਨੇ 10 ਯਾਤਰੀਆਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ
Advertisement
Advertisement
Advertisement
Advertisement