For the best experience, open
https://m.punjabitribuneonline.com
on your mobile browser.
Advertisement

ਪਾਂਡਾ ਦੀ ਅਗਵਾਈ ਹੇਠਲਾ ਵਫ਼ਦ ਵਤਨ ਪਰਤਿਆ

04:14 AM Jun 04, 2025 IST
ਪਾਂਡਾ ਦੀ ਅਗਵਾਈ ਹੇਠਲਾ ਵਫ਼ਦ ਵਤਨ ਪਰਤਿਆ
Advertisement

ਨਵੀਂ ਦਿੱਲੀ, 3 ਜੂਨ

Advertisement

ਭਾਜਪਾ ਦੇ ਸੰਸਦ ਮੈਂਬਰ ਬੈਜਯੰਤ ਪਾਂਡਾ ਦੀ ਅਗਵਾਈ ਹੇਠ ਚਾਰ ਅਹਿਮ ਮੁਸਲਿਮ ਮੁਲਕਾਂ ਦਾ ਦੌਰਾ ਕਰਨ ਵਾਲਾ ਸਰਬ ਪਾਰਟੀ ਵਫ਼ਦ ਅੱਜ ਭਾਰਤ ਮੁੜ ਆਇਆ ਹੈ। ਵਫ਼ਦ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਯਾਤਰਾ ਦੇ ਵੇਰਵੇ ਸਾਂਝੇ ਕੀਤੇ ਤੇ ਵਿਦੇਸ਼ ਮੰਤਰੀ ਨੇ ਵਫ਼ਦ ਦੀ ਸ਼ਲਾਘਾ ਕੀਤੀ। ਭਾਰਤ ਦੇ ਬਾਕੀ ਸਰਬ ਪਾਰਟੀ ਵਫ਼ਦਾਂ ਦੇ ਆਉਂਦੇ ਦਿਨਾਂ ’ਚ ਪਰਤ ਆਉਣ ਦੀ ਸੰਭਾਵਨਾ ਹੈ। ਇਸ ਵਫ਼ਦ ’ਚ ਨਿਸ਼ੀਕਾਂਤ ਦੂਬੇ, ਅਸਦੂਦੀਨ ਓਵਾਇਸੀ, ਗੁਲਾਮ ਨਬੀ ਆਜ਼ਾਦ, ਫਾਂਗਨੌਨ ਕੋਨਿਆਕ, ਸਤਨਾਮ ਸੰਧੂ ਤੇ ਸਾਬਕਾ ਕੂਟਨੀਤਕ ਹਰਸ਼ ਸ਼੍ਰਿੰਗਲਾ ਸ਼ਾਮਲ ਸਨ। ਵਫ਼ਦ ਨੇ ਸਾਊਦੀ ਅਰਬ, ਕੁਵੈਤ, ਬਹਿਰੀਨ ਤੇ ਅਲਜੀਰੀਆ ਦੀ ਯਾਤਰਾ ਕੀਤੀ। ਪਾਂਡਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਮੁਲਕਾਂ ਦੀ ਯਾਤਰਾ ਕਾਮਯਾਬ ਰਹੀ ਅਤੇ ਉਨ੍ਹਾਂ ਅਤਿਵਾਦ ਖ਼ਿਲਾਫ਼ ਭਾਰਤ ਦਾ ਰੁਖ਼ ਸਪੱਸ਼ਟ ਕੀਤਾ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਆਪਣੀ ਯਾਤਰਾ ਦੌਰਾਨ 22 ਅਪਰੈਲ ਦੇ ਪਹਿਲਗਾਮ ਹਮਲੇ ਤੇ ਇਸ ਦੇ ਜਵਾਬ ’ਚ ‘ਅਪਰੇਸ਼ਨ ਸਿੰਧੂਰ’ ਤਹਿਤ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸ਼੍ਰਿੰਗਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਫ਼ਦ ਨੇ ਵਿਦੇਸ਼ ਮੰਤਰੀ ਨਾਲ ਆਪਣੀ ਯਾਤਰਾ ਬਾਰੇ ਵੇਰਵੇ ਸਾਂਝੇ ਕੀਤੇ ਅਤੇ ਮੰਤਰੀ ਨੇ ਯਾਤਰਾ ਦੀ ਕਾਮਯਾਬੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ। -ਪੀਟੀਆਈ

Advertisement
Advertisement

Advertisement
Author Image

sukhitribune

View all posts

Advertisement