ਪਸ਼ੂ ਪਾਲਣ ਵਿਭਾਗ ਵੱਲੋਂ ਗਊ ਭਲਾਈ ਕੈਂਪ
05:03 AM Mar 12, 2025 IST
Advertisement
ਦਸੂਹਾ: ਇੱਥੇ ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਡਾ. ਚਮਨ ਲਾਲ ਦੀ ਅਗਵਾਈ ਹੇਠ ਗਊ ਭਲਾਈ ਕੈਂਪ ਲਗਾਇਆ ਗਿਆ। ਜੈ ਮਾਂ ਦੁਰਗਾ ਗਊਸ਼ਾਲਾ ਸੁਸਾਇਟੀ ਗੱਗ ਜੱਲੋ ’ਚ ਲਗਾਏ ਕੈਂਪ ਦਾ ਉਦਘਾਟਨ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਕੀਤਾ। ਇਸ ਮੌਕੇ ਬਾਬ ਰਾਮਾ ਅਤੇ ਸੰਤ ਲਖਵਿੰਦਰ ਨੇ ਵੀ ਸ਼ਮੂਲੀਅਤ ਕੀਤੀ। ਕੈਂਪ ’ਚ ਮਾਹਿਰਾਂ ਨੇ ਜਿੱਥੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਪਸ਼ੂਆਂ ਦੀਆਂ ਬਿਮਾਰੀਆਂ ਤੇ ਉਨ੍ਹਾਂ ਤੋਂ ਬਚਾਅ ਅਤੇ ਵੈਕਸੀਨੇਸ਼ਨ ਪ੍ਰਤੀ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਵਿਧਾਇਕ ਘੁੰਮਣ ਅਤੇ ਡਾ. ਚਮਨ ਲਾਲ ਵੱਲੋਂ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਵਿਧਾਇਕ ਘੁੰਮਣ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਗਊਧਨ ਨੂੰ ਤਰਜੀਹੀ ਤੌਰ ‘ਤੇ ਵਿਭਾਗੀ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। -ਪੱਤਰ ਪ੍ਰੇਰਕ
Advertisement
Advertisement
Advertisement