For the best experience, open
https://m.punjabitribuneonline.com
on your mobile browser.
Advertisement

ਪਰਵਾਸੀ ਮਜ਼ਦੂਰ ਨੂੰ ਕੁੱਟ-ਕੁੱਟ ਕੇ ਮਾਰਿਆ

05:01 AM May 09, 2025 IST
ਪਰਵਾਸੀ ਮਜ਼ਦੂਰ ਨੂੰ ਕੁੱਟ ਕੁੱਟ ਕੇ ਮਾਰਿਆ
Advertisement

ਕੇਪੀ ਸਿੰਘ
ਗੁਰਦਾਸਪੁਰ, 8 ਮਈ
ਥਾਣਾ ਭੈਣੀ ਮੀਆਂ ਅਧੀਨ ਪੈਂਦੇ ਪਿੰਡ ਮੁਗ਼ਲਾਂ ਵਿੱਚ ਫਾਰਮ ਹਾਊਸ ’ਤੇ ਪਰਵਾਸੀ ਮਜ਼ਦੂਰ ਨੇ ਆਪਣੀ ਭੂਆ ਦੇ ਲੜਕੇ ਨੂੰ ਕੁੱਟ ਕੁੱਟ ਕੇ ਜਾਨੋਂ ਮਾਰ ਦਿੱਤਾ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਤਰਸੇਮ ਸਿੰਘ ਵਾਸੀ ਪਿੰਡ ਆਲਮਾਂ ਪੱਤੀ ਅਜੀਤ ਨਗਰ ਨੇ ਦੱਸਿਆ ਉਹ ਆਪਣੇ ਪਰਿਵਾਰ ਸਮੇਤ ਬਲਵੰਤ ਸਿੰਘ ਦੀ ਪਿੰਡ ਮੁਗ਼ਲਾਂ ਸਥਿਤ ਜ਼ਮੀਨ ’ਤੇ ਰਹਿ ਰਿਹਾ ਹੈ, ਉੱਥੇ ਹੀ ਪਰਵਾਸੀ ਅਨਮੋਲ ਕੁਮਾਰ ਆਪਣੀ ਪਤਨੀ ਅਤੇ ਭੂਆ ਦੇ ਲੜਕੇ ਬੱਬਨ ਕੁਮਾਰ ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦਾ ਰਹਿਣ ਵਾਲਾ ਸੀ, ਨਾਲ ਰਹਿ ਰਿਹਾ ਸੀ। ਬੁੱਧਵਾਰ ਦੀ ਰਾਤ ਨੂੰ ਉਹ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਆਰਾਮ ਕਰ ਰਿਹਾ ਸੀ। ਇਸ ਦੌਰਾਨ ਨੇੜਲੇ ਕਮਰੇ ਵਿੱਚ ਰੌਲਾ ਸੁਣ ਕੇ ਗਿਆ ਤਾਂ ਅਨਮੋਲ ਡੰਡੇ ਨਾਲ ਬੱਬਨ ਕੁਮਾਰ ਦੀ ਮਾਰ ਕੁੱਟ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਬੱਬਨ ਨੇ ਉਸ ਦੀ ਪਤਨੀ ਨਾਲ ਅਸ਼ਲੀਲ ਹਰਕਤ ਕੀਤੀ ਹੈ। ਤਰਸੇਮ ਸਿੰਘ ਅਨੁਸਾਰ ਉਸ ਨੇ ਬੱਬਨ ਨੂੰ ਛੁਡਵਾਇਆ ਅਤੇ ਪਾਣੀ ਪਿਆ ਕੇ ਮੰਜੇ ’ਤੇ ਲਿਟਾ ਦਿੱਤਾ। ਵੀਰਵਾਰ ਸਵੇਰੇ ਕਰੀਬ 8 ਵਜੇ ਜਦ ਉਸ ਨੂੰ ਆਵਾਜ਼ ਦਿੱਤੀ ਤਾਂ ਉਹ ਬੋਲਿਆ ਨਹੀਂ। ਉਸ ਨੂੰ ਹਿਲਾਉਣ ’ਤੇ ਪਤਾ ਲੱਗਾ ਕਿ ਬੱਬਨ ਦੀ ਮੌਤ ਹੋ ਚੁੱਕੀ ਹੈ । ਪੁਲੀਸ ਨੇ ਅਨਮੋਲ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Advertisement
Author Image

Harpreet Kaur

View all posts

Advertisement