For the best experience, open
https://m.punjabitribuneonline.com
on your mobile browser.
Advertisement

ਪਰਵਾਸੀ ਮਜ਼ਦੂਰ ਦੀ ਮੌਤ

05:58 AM Jul 05, 2025 IST
ਪਰਵਾਸੀ ਮਜ਼ਦੂਰ ਦੀ ਮੌਤ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 4 ਜੁਲਾਈ
ਇਲਾਕੇ ਦੇ ਪਿੰਡ ਐਮਾ ਕਲਾਂ ਦੇ ਕਿਸਾਨ ਰਘਬੀਰ ਸਿੰਘ ਕੋਲ ਕੰਮ ਕਰਦੇ ਪਰਵਾਸੀ ਮਜ਼ਦੂਰ ਦੀ ਸਿਰ ’ਤੇ ਸੱਟ ਲੱਗਣ ਕਾਰਨ ਮੌਤ ਹੋ ਗਈ| ਮ੍ਰਿਤਕ ਦੀ ਸ਼ਨਾਖ਼ਤ ਰਾਮਸੇਨ (33) (ਉੱਤਰ ਪ੍ਰਦੇਸ਼) ਦੇ ਤੌਰ ’ਤੇ ਕੀਤੀ ਗਈ ਹੈ| ਮ੍ਰਿਤਕ ਰਾਮਸੇਨ ਕਿਸਾਨ ਰਘਬੀਰ ਸਿੰਘ ਕੋਲ ਨੌਂ ਸਾਲਾਂ ਤੋਂ ਖੇਤ ਮਜ਼ਦੂਰ ਦੇ ਤੌਰ ’ਤੇ ਕੰਮ ਕਰਦਾ ਆ ਰਿਹਾ ਸੀ| ਉਹ ਆਪਣੀ ਪਤਨੀ ਤੇ ਲੜਕਿਆਂ ਸਣੇ ਇੱਥੇ ਰਹਿ ਰਿਹਾ ਸੀ| ਮ੍ਰਿਤਕ ਦੀ ਪਤਨੀ ਗੀਤਾ ਨੇ ਥਾਣਾ ਝਬਾਲ ਪੁਲੀਸ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਮਸੇਮ ਕੋਠੇ ਤੋਂ ਡਿੱਗ ਪਿਆ ਅਤੇ ਸਿਰ ਤੇ ਸੱਟ ਲੱਗ ਗਈ ਸੀ| ਉਸ ਨੇ ਸੱਟ ਦਾ ਕੋਈ ਇਲਾਜ ਨਹੀਂ ਕਰਵਾਇਆ| ਕੱਲ੍ਹ ਸਵੇਰ ਵੇਲੇ ਉਸ ਦੀ ਪਤਨੀ ਗੀਤਾ ਨੇ ਉਸ ਨੂੰ ਉਠਾਇਆ ਤਾਂ ਉਸ ਨੇ ਕੋਈ ਹੁੰਗਾਰਾ ਨਹੀਂ ਦਿੱਤਾ| ਥਾਣਾ ਝਬਾਲ ਦੀ ਪੁਲੀਸ ਨੇ ਬੀਐੱਨਐੱਸਐੱਸ ਦੀ ਦਫ਼ਾ 194 ਅਧੀਨ ਕੇਸ ਦਰਜ ਕੀਤਾ ਹੈ| ਲਾਸ਼ ਦਾ ਪੋਸਟਮਾਰਟਮ ਅੱਜ ਇੱਥੋਂ ਦੇ ਸਿਵਲ ਹਸਪਤਾਲ ਤੋਂ ਕਰਵਾਇਆ|

Advertisement

Advertisement
Advertisement
Advertisement
Author Image

Balwant Singh

View all posts

Advertisement