ਰਣਜੀਤ ਸਿੰਘ ਸ਼ੀਤਲਦਿੜ੍ਹਬਾ ਮੰਡੀ, 6 ਜੂਨਦਿੜ੍ਹਬਾ ਵਿੱਚ ਪਨਗਰੇਨ ਦੇ ਗੋਦਾਮ ਵਿੱਚੋਂ 280 ਗੱਟੇ ਕਣਕ ਦੇ ਚੋਰੀ ਹੋ ਗਏ। ਥਾਣੇ ਦੇ ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਪਨਗਰੇਨ ਦੇ ਇੰਸਪੈਕਟਰ ਪੰਕਜ ਗਰਗ ਵੱਲੋਂ ਪੁਲੀਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਗਰਗ ਕਬਰਡ ਗੁਦਾਮ ਨੂੰ ਕਿਰਾਏ ’ਤੇ ਲੈ ਕੇ ਉੱਥੇ ਕਣਕ ਸਟੋਰ ਕੀਤੀ ਗਈ ਸੀ ਤਾਂ 3 ਅਤੇ 4 ਜੂਨ ਦੀ ਰਾਤ ਨੂੰ 10-15 ਨਾਮਲੂਮ ਵਿਅਕਤੀ ਗੋਦਾਮ ਅੰਦਰ ਲੱਗੇ ਦੋ ਚੱਕਿਆਂ ’ਚੋਂ ਕਰੀਬ 280 ਗੱਟੇ ਕਣਕ ਚੋਰੀ ਕਰਕੇ ਲੈ ਗਏ। ਇੰਸਪੈਕਟਰ ਪੰਕਜ ਗਰਗ ਨੇ ਦੱਸਿਆ ਕਿ ਚੌਕੀਦਾਰਾਂ ਦੇ ਦੱਸਣ ਅਨੁਸਾਰ ਕਰੀਬ 10-15 ਅਣਪਛਾਤੇ ਵਿਅਕਤੀਆਂ ਵੱਲੋਂ ਚੌਕੀਂਦਾਰਾਂ ਨੂੰ ਜੱਫਾ ਮਾਰ ਕੇ ਬੰਧਕ ਬਣਾ ਲਿਆ ਅਤੇ ਕਣਕ ਚੋਰੀ ਕਰਕੇ ਲੈ ਗਏ। ਦਿੜ੍ਹਬਾ ਪੁਲੀਸ ਨੇ ਇੰਸਪੈਕਟਰ ਪੰਕਜ ਗਰਗ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਦੀ ਭਾਲ ਲਈ ਪੁਲੀਸ ਵੱਲੋਂ ਨੇੜੇ ਦੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਖੁੰਘਾਲ ਰਹੀ ਹੈ।