For the best experience, open
https://m.punjabitribuneonline.com
on your mobile browser.
Advertisement

ਪਟਿਆਲਾ: ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਵੱਲੋਂ ਫਲੈਗ ਮਾਰਚ

04:23 AM Mar 11, 2025 IST
ਪਟਿਆਲਾ  ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਵੱਲੋਂ ਫਲੈਗ ਮਾਰਚ
ਫਲੈਗ ਮਾਰਚ ਵਿੱਚ ਹਿੱਸਾ ਲੈਣ ਮੌਕੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 10 ਮਾਰਚ
ਰੈਪਿਡ ਐਕਸ਼ਨ ਫੋਰਸ ਦੀ 194 ਬਟਾਲੀਅਨ ਦੀ ਟੁਕੜੀ ਵੱਲੋਂ ਪੰਜਾਬ ਪੁਲੀਸ ਨਾਲ ਮਿਲ ਕੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਫਲੈਗ ਮਾਰਚ ਕੀਤਾ ਗਿਆ। ਕਮਾਂਡੈਂਟ ਕਿਸ਼ੋਰ ਕੁਮਾਰ ਦੇ ਨਿਰਦੇਸ਼ਾਂ ’ਤੇ ਰਾਜੀਵ ਕੁਮਾਰ ਸਿੰਘ ਦੀ ਅਗਵਾਈ ਵਿੱਚ ਫੋਰਸ ਵੱਲੋਂ ਥਾਣਾ ਤ੍ਰਿਪੜੀ, ਅਨਾਜ ਮੰਡੀ, ਸਬਜ਼ੀ ਮੰਡੀ, ਅਰਬਨ ਅਸਟੇਟ, ਬਖਸ਼ੀਵਾਲਾ, ਰਾਜਪੁਰਾ ਸਿਟੀ ਅਤੇ ਰਾਜਪੁਰਾ ਸਦਰ ਦੇ ਥਾਣਾ ਮੁਖੀਆਂ ਅਤੇ ਪੁਲੀਸ ਟੀਮਾਂ ਦੇ ਸਹਿਯੋਗ ਨਾਲ ਸੰਵੇਦਨਸ਼ੀਲ ਇਲਾਕਿਆਂ ਵਿੱਚ ਇਹ ਫਲੈਗ ਮਾਰਚ ਕੀਤਾ ਗਿਆ। ਪਟਿਆਲਾ ਦੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਦੇ ਆਦੇਸ਼ਾਂ ਅਨੁਸਾਰ ਪਟਿਆਲਾ ਪੁਲੀਸ ਵੱਲੋਂ ਰੈਪਿਡ ਐਕਸ਼ਨ ਫੋਰਸ ਦੀਆਂ ਟੀਮਾਂ ਦਾ ਸਹਿਯੋਗ ਕਰਦੇ ਹੋਏ ਜ਼ਿਲ੍ਹੇ ਦੇ ਬੇਹੱਦ ਸੰਵੇਦਨਸ਼ੀਲ ਖੇਤਰਾਂ ਵਿੱਚ ਫੋਰਸ ਨਾਲ ਫਲੈਗ ਮਾਰਚ ਕਰਦੇ ਹੋਏ ਜਵਾਨਾਂ ਨੇ ਖੇਤਰ ਦੇ ਪ੍ਰਮੁੱਖ ਵਿਅਕਤੀਆਂ ਅਤੇ ਸਮਾਜ ਦੇ ਮੈਂਬਰਾਂ ਨਾਲ ਗੱਲਬਾਤ ਕਰ ਕੇ ਖੇਤਰ ਦੇ ਸਮਾਜਿਕ ਢਾਂਚੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਥਾਨਕ ਸਮਾਜ ਨਾਲ ਸਹਿਯੋਗ ਵਧਾਉਣ ਲਈ ਸੰਪਰਕ ਬਣਾਇਆ।

Advertisement

Advertisement
Advertisement
Author Image

Jasvir Kaur

View all posts

Advertisement