ਪਟਿਆਲਾ ਰੇਂਜ ਦੇ 727 ਪੁਲੀਸ ਮੁਲਾਜ਼ਮਾਂ ਦੀ ਤਰੱਕੀ
06:15 AM Feb 03, 2025 IST
Advertisement
ਖੇਤਰੀ ਪ੍ਰਤੀਨਿਧ
Advertisement
ਪਟਿਆਲਾ, 2 ਫਰਵਰੀ
ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ ’ਤੇ ਪੰਜਾਬ ਸਰਕਾਰ ਨੇ 727 ਪੁਲੀਸ ਮੁਲਾਜ਼ਮਾਂ ਨੂੰ ਤਰੱਕੀ ਦੇ ਰੂਪ ’ਚ ਤੋਹਫ਼ਾ ਦਿੱਤਾ ਹੈ। ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਪ੍ਰਾਪਤ ਅਧਿਕਾਰਾਂ ਤਹਿਤ ਅੱਜ ਹੁਕਮ ਜਾਰੀ ਕਰਦਿਆਂ ਪਦਉੱਨਤ ਕੀਤੇ ਗਏ ਇਹ 727 ਪੁਲੀਸ ਕਰਮਚਾਰੀ ਪਟਿਆਲਾ ਰੇਂਜ ’ਚ ਆਉਂਦੇ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਨਾਲ ਸਬੰਧਤ ਹਨ। ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੌਰਾਨ 23 ਅਸਿਸਟੈਂਟ ਸਬ-ਇੰਸਪੈਕਟਰਾਂ ਨੂੰ ਸਬ-ਇੰਸਪੈਕਟਰ 132 ਹੌਲਦਾਰਾਂ ਤੋਂ ਅਸਿਸਟੈਂਟ ਸਬ-ਇੰਸਪੈਕਟਰ ਅਤੇ 527 ਸਿਪਾਹੀਆਂ ਨੂੰ ਹੌਲਦਾਰ ਬਣਾਇਆ ਗਿਆ ਹੈ।
Advertisement
Advertisement