ਪੱਤਰ ਪ੍ਰੇਰਕਮਾਲੇਰਕੋਟਲਾ, 9 ਜੂਨਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਜ਼ਿਲ੍ਹਾ ਮਾਲੇਰਕੋਟਲਾ ਦੀ ਮੀਟਿੰਗ ਇੱਥੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਮਾਲੇਰਕੋਟਲਾ ਵਿੱਚ ਹੋਈ। ਇਸ ਮੌਕੇ ਨੰਬਰਦਾਰਾਂ ਨੇ ਸਦੀਆਂ ਤੋਂ ਨਹਿਰੀ ਪਾਣੀ ਤੋਂ ਵਾਂਝੀ ਰਿਆਸਤ ਮਾਲੇਰਕੋਟਲਾ ਅੰਦਰ ਨਵੇਂ ਰਜਵਾਹੇ ਕੱਢਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਮੁਕੰਮਲ ਹੋ ਚੁੱਕੇ ਰਜਵਾਹਿਆਂ ਰਾਹੀਂ ਜ਼ਿਲ੍ਹਾ ਮਾਲੇਰਕੋਟਲਾ ਦੇ ਹਰ ਖੇਤ ਤੱਕ ਨਹਿਰੀ ਪਾਣੀ ਦੀ ਪਹੁੰਚ ਯਕੀਨੀ ਬਣਾਈ ਜਾਵੇ ਅਤੇ ਪ੍ਰਸਤਾਵਿਤ ਮਾਹੋਰਾਣਾ ਰਜਵਾਹੇ ਦਾ ਨਿਰਮਾਣ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ, ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਮਪਾਲ ਅਤੇ ਬੱਗਾ ਸਿੰਘ ਭੋਗੀਵਾਲ ਨੇ ਦੱਸਿਆ ਕਿ ਸਰਕਾਰੀ ਤੰਤਰ ਦਾ ਅਹਿਮ ਹਿੱਸਾ ਹੋਣ ਦੇ ਨਾਲ ਨਾਲ ਨੰਬਰਦਾਰ ਕਿਸਾਨੀ ਸਰੋਕਾਰਾਂ ਨੂੰ ਸਮਰਪਿਤ ਹਨ। ਉਨ੍ਹਾਂ ਮੰਗ ਕੀਤੀ ਕਿ ਮਨੁੱਖੀ ਲੋੜਾਂ ਲਈ ਵੀ ਨਹਿਰੀ ਪਾਣੀ ਦੀ ਵਰਤੋਂ ਦੇ ਯੋਗ ਪ੍ਰਬੰਧ ਕੀਤੇ ਜਾਣ। ਇਸ ਮੌਕੇ ਚੇਅਰਮੈਨ ਗੁਰਮੇਲ ਸਿੰਘ ਹਥਨ, ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਮਪਾਲ, ਖਜ਼ਾਨਚੀ ਗੁਰਜੰਟ ਸਿੰਘ ਸਰਵਰਪੁਰ ਅਤੇ ਹਰਪਾਲ ਸਿੰਘ ਮਾਣਕਮਾਜਰਾ, ਮੀਤ ਪ੍ਰਧਾਨ ਜਸਵੀਰ ਸਿੰਘ ਜਾਤੀਵਾਲ ਅਤੇ ਧਰਮਿੰਦਰ ਸਿੰਘ ਦੱਲਣਵਾਲ, ਸਲਾਹਕਾਰ ਬਲਦੇਵ ਸਿੰਘ ਧਨੋਂ, ਕੇਸਰ ਸਿੰਘ ਭੂਦਨ, ਗੁਰਮੇਲ ਸਿੰਘ ਗੁਆਰਾ, ਕੁਲਵੰਤ ਸਿੰਘ ਨਾਰੀਕੇ, ਮਨਜੀਤ ਸਿੰਘ ਭੈਣੀ ਖੁਰਦ, ਬੱਗਾ ਸਿੰਘ ਭੋਗੀਵਾਲ ਸਕਿੰਦਰ ਸਿੰਘ ਭੋਗੀਵਾਲ, ਕੁਲਦੀਪ ਸਿੰਘ ਮਾਣਕਵਾਲ, ਨਿਰਮਲ ਸਿੰਘ ਮਾਣਕਵਾਲ, ਸੁਖਮਿੰਦਰ ਸਿੰਘ ਆਹਨਖੇੜੀ, ਭਜਨ ਸਿੰਘ ਆਹਨਖੇੜੀ, ਪ੍ਰਕਾਸ਼ ਸਿੰਘ ਮੋਰਾਂਵਾਲੀ ਅਤੇ ਤੇਜਿੰਦਰ ਸਿੰਘ ਮੌਜੂਦ ਸਨ।