ਪੱਤਰ ਪ੍ਰੇਰਕਲਹਿਰਾਗਾਗਾ, 2 ਫਰਵਰੀਪਿੰਡ ਖੋਖਰ ਕਲਾਂ ਦੇ ਖੇਤਾਂ ’ਚ ਨੌਜਵਾਨ ਨੇ ਦਰੱਖ਼ਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ ਹੈਪੀ (34) ਪੁੱਤਰ ਸ਼ਿਆਮ ਸਿੰਘ ਵਾਸੀ ਸ਼ੇਰੋਂ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਅਨੁਸਾਰ ਉਸ ਨੇ ਸ਼ਨਿਚਰਵਾਰ ਨੂੰ ਭੇਤ-ਭਰੀ ਹਾਲਤ ’ਚ ਦਰੱਖ਼ਤ ਨਾਲ ਫਾਹਾ ਲੈ ਲਿਆ। ਸਦਰ ਪੁਲੀਸ ਦੇ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਹਰਪਾਲ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਜਿਸ ਉਪਰੰਤ ਮ੍ਰਿਤਕ ਦੇ ਪਿਤਾ ਸ਼ਿਆਮ ਸਿੰਘ ਨੇ ਆ ਕੇ ਆਪਣੇ ਬਿਆਨ ਦਰਜ ਕਰਵਾਏ। ਉਨ੍ਹਾਂ ਦੱਸਿਆ ਕਿ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।