For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਦੀ ਲਾਸ਼ ਮਿਲੀ

05:13 AM May 05, 2025 IST
ਨੌਜਵਾਨ ਦੀ ਲਾਸ਼ ਮਿਲੀ
Advertisement

ਸੰਗਰੂਰ: ਸ਼ਹਿਰ ਦੇ ਰਣਬੀਰ ਕਲੱਬ ਦੇ ਇੱਕ ਬੇਅਬਾਦ ਕੁਆਰਟਰ ’ਚ ਨੌਜਵਾਨ ਦੀ ਭੇਤਭਰੀ ਹਾਲਤ ਲਾਸ਼ ਮਿਲੀ ਹੈ। ਮ੍ਰਿਤਕ ਦੀ ਮਾਤਾ ਰੇਨੂੰ ਪਤਨੀ ਰਵੀ ਵਾਸੀ ਗੁਰੂ ਅੰਗਦ ਨਗਰ ਸੋਹੀਆਂ ਰੋਡ ਸੰਗਰੂਰ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਹੈ ਕਿ ਉਸ ਦਾ ਵੱਡਾ ਲੜਕਾ ਲਾਵਿਨ (23) ਵਿਹਾਇਆ ਹੋਇਆ ਸੀ। ਉਸ ਦੇ ਲੜਕੇ ਦੇ ਘਰ ਇੱਕ ਲੜਕੇ ਭੂਸ਼ਣ ਦਾ ਆਉਣਾ ਜਾਣਾ ਸੀ ਜਿਸ ਨੂੰ ਉਹ ਅਕਸਰ ਹੀ ਘਰ ਆਉਣ ਤੋਂ ਰੋਕਦੀ ਸੀ। ਭੂਸ਼ਣ ਨੇ ਉਸ ਦੀ ਨੂੰਹ ਨਾਲ ਨੇੜਤਾ ਬਣਾ ਲਈ ਸੀ ਜਿਸ ਕਾਰਨ ਭੂਸ਼ਣ ਆਪਣੇ ਸਾਥੀਆਂ ਸਮੇਤ ਉਸ ਦੇ ਲੜਕੇ ਲਾਵਿਨ ਨੂੰ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਭੂਸ਼ਣ ਅਤੇ ਉਸ ਦੇ ਸਾਥੀਆਂ ਵਲੋਂ ਪ੍ਰੇਸ਼ਾਨ ਕਰਨ ਕਰਕੇ ਉਸ ਦੇ ਲੜਕੇ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਤਮਹੱਤਿਆ ਕਰ ਲਈ ਹੈ। ਥਾਣਾ ਸਿਟੀ ਪੁਲੀਸ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਭੂਸ਼ਣ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Advertisement
Author Image

Mandeep Singh

View all posts

Advertisement