ਨੌਜਵਾਨ ’ਤੇ ਬਲੇਡ ਨਾਲ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
06:17 AM Apr 10, 2025 IST
Advertisement
ਨਵੀਂ ਦਿੱਲੀ, 9 ਅਪਰੈਲ
ਸਥਾਨਕ ਪੁਲੀਸ ਨੇ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਖਰੀਦਣ ਲਈ ਪੈਸੇ ਨਾ ਦੇਣ ’ਤੇ 19 ਸਾਲਾ ਇੱਕ ਲੜਕੇ ’ਤੇ ਬਲੇਡ ਨਾਲ ਹਮਲਾ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਕਮਲ (24) ਵਜੋਂ ਹੋਈ ਜੋ, ਪ੍ਰਤਾਪ ਨਗਰ ਦਾ ਵਾਸੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਪੰਜ ਅਪਰੈਲ ਨੂੰ ਹਿੰਦੂ ਰਾਵ ਹਸਪਤਾਲ ਵਿੱਚ ਕੁੱਟਮਾਰ ਦੇ ਮਾਮਲੇ ਸਬੰਧੀ ਸੂਚਨਾ ਮਿਲੀ ਸੀ। ਇਸ ਦੌਰਾਨ ਪੀੜਤ ਪ੍ਰਤਾਪ ਨਗਰ ਵਾਸੀ ਅੰਕਿਤ ਦੇ ਚਿਹਰੇ ਅਤੇ ਗਰਦਨ ’ਤੇ ਜ਼ਖ਼ਮ ਹੋਏ ਸਨ। ਉਸ ਦਾ ਇਲਾਜ ਜਾਰੀ ਹੈ। ਘਟਨਾ ਰਾਤ ਕਰੀਬ ਸਾਢੇ ਅੱਠ ਵਜੇ ਵਾਪਰੀ ਅਤੇ ਇਸ ਦੌਰਾਨ ਨਸ਼ੀਲੇ ਪਦਾਰਥ ਖਰੀਦਣ ਲਈ ਪੈਸੇ ਮੰਗਣ ਦਾ ਦੋਸ਼ ਲੱਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਅੰਕਿਤ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਕਮਲ ਨੇ ਅਚਾਨਕ ਉਸ ਦੇ ਚਿਹਰੇ ’ਤੇ ਵਾਰ ਕਰ ਦਿੱਤਾ ਤੇ ਮੌਕੇ ’ਤੇ ਫ਼ਰਾਰ ਹੋ ਗਿਆ। -ਪੀਟੀਆਈ
Advertisement
Advertisement
Advertisement
Advertisement