ਨਿਹੰਗ ਵੱਲੋਂ ਸਿਹਤ ਕਰਮੀ ’ਤੇ ਹਮਲਾ
05:04 AM Jul 05, 2025 IST
Advertisement
ਪੱਤਰ ਪ੍ਰੇਰਕ
ਤਲਵੰਡੀ ਸਾਬੋ, 4 ਜੁਲਾਈ
ਨਿਹੰਗ ਬਾਣੇ ਵਿੱਚ ਆਏ ਇੱਕ ਵਿਅਕਤੀ ਨੇ ਅੱਜ ਇੱਥੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਕੰਪਿਊਟਰ ਅਪਰੇਟਰ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਨਿਹੰਗ ਕਾਲੂ ਸਿੰਘ ਵਾਸੀ ਭਾਗੀਵਾਂਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਾਲੂ ਸਿੰਘ ਇੱਥੇ ਹਸਪਤਾਲ ਵਿੱਚ ਦਵਾਈ ਲੈਣ ਆਇਆ ਸੀ। ਪਰਚੀ ਕਟਵਾਉਣ ਮੌਕੇ ਉਸ ਨੇ ਸਟਾਫ ਨਾਲ ਬਹਿਸ ਸ਼ੁਰੂ ਕਰ ਦਿੱਤੀ। ਅਪਸ਼ਬਦ ਬੋਲਣ ਤੋਂ ਰੋਕੇ ਜਾਣ ’ਤੇ ਉਸ ਨੇ ਪਰਚੀਆਂ ਕੱਟ ਰਹੇ ਗੁਰਸੇਵਕ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਤੇ ਫ਼ਰਾਰ ਹੋ ਗਿਆ। ਇਸ ਘਟਨਾ ਦੇ ਰੋਸ ਵਜੋਂ ਹਸਪਤਾਲ ਦੇ ਸਮੂਹ ਸਟਾਫ ਅਤੇ ਡਾਕਟਰਾਂ ਨੇ ਆਪਣਾ ਕੰਮ-ਕਾਜ ਬੰਦ ਕਰ ਦਿੱਤਾ। ਡੀਐੱਸਪੀ ਰਾਜ਼ੇਸ ਸਨੇਹੀ ਮੌਕੇ ’ਤੇ ਪੁੱਜੇ। ਉਨ੍ਹਾਂ ਮੁਲਜ਼ਮ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦੇ ਕੇ ਸਟਾਫ ਨੂੰ ਸ਼ਾਂਤ ਕੀਤਾ।
Advertisement
Advertisement
Advertisement
Advertisement