ਚਰਨਜੀਤ ਸਿੰਘ ਢਿੱਲੋਂਜਗਰਾਉਂ, 4 ਫਰਵਰੀਇੱਥੇ ਮੋਗਾ ਰੋਡ ’ਤੇ ਸਥਿਤ ਇੱਕ ਹੋਟਲ ਦੇ ਗੇਟ ਨੂੰ ਨਿਹੰਗ ਸਿੰਘ ਜਥੇਬੰਦੀ ਨੇ ਜਿੰਦਾ ਲਗਾ ਦਿੱਤਾ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਇਸ ਹੋਟਲ ਵਿੱਚ ਕਥਿਤ ਜਿਸਮਫ਼ਰੋਸ਼ੀ ਦੇ ਧੰਦਾ ਚੱਲਦਾ ਹੈ। ਇਸ ਮਗਰੋਂ ਉੱਥੇ ਸਥਿਤੀ ਤਣਾਅਪੂਰਨ ਹੋ ਗਈ। ਜਾਣਕਾਰੀ ਅਨੁਸਾਰ ਨਿਹੰਗ ਜਥੇਬੰਦੀ ਨੇ ਇਸ ਤੋਂ ਪਹਿਲਾਂ ਵੀ ਹੋਟਲ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਸੀ।ਇਸ ਬਾਰੇ ਸਤਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਜਗਰਾਉਂ-ਮੋਗਾ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਨੌਜਵਾਨ ਮੁੰਡੇ-ਕੁੜੀਆਂ ਆਉਂਦੇ-ਜਾਂਦੇ ਰਹਿੰਦੇ ਸਨ। ਲੋਕ ਸਮਝਦੇ ਸਨ ਕਿ ਇੱਥੇ ਕੋਈ ਆਈਲੈੱਟਸ ਸੈਂਟਰ ਹੈ ਪਰ ਇਸ ਹੋਟਲ ’ਚ ਕਥਿਤ ਜਿਸਮਫ਼ਰੋਸ਼ੀ ਦਾ ਧੰਦਾ ਚੱਲਦਾ ਸੀ। ਨਿਹੰਗਾਂ ਨੇ ਦੋਸ਼ ਲਗਾਇਆ ਕਿ ਇਸ ਖ਼ਿਲਾਫ਼ ਚਿਤਾਵਨੀ ਦੇਣ ਦੇ ਬਾਵਜੂਦ ਸਿਆਸੀ ਪਹੁੰਚ ਦੇ ਚੱਲਦਿਆਂ ਪ੍ਰਬੰਧਕਾਂ ਨੇ ਇਹ ਗ਼ਲਤ ਕੰਮ ਬੰਦ ਨਾ ਕੀਤਾ। ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਚਾਰ-ਪੰਜ ਜੋੜੇ ਅੰਦਰ ਚਲੇ ਗਏ ਤਾਂ ਨਿਹੰਗਾਂ ਨੇ ਹੋਟਲ ਦੇ ਗੇਟ ਨੂੰ ਜਿੰਦ ਲਗਾ ਦਿੱਤਾ। ਇਸ ਮਗਰੋਂ ਅੰਦਰ ਮੌਜੂਦ ਮੈਨੇਜਰ ਅਤੇ ਪ੍ਰੇਮੀ ਜੋੜੇ ਪਿਛਲੀ ਕੰਧ ਟੱਪ ਕੇ ਭੱਜ ਗਏ। ਇਸ ਮਗਰੋਂ ਰੌਲਾ ਪੈਣ ’ਤੇ ਇਕੱਤਰ ਹੋਏ ਲੋਕਾਂ ਨੇ ਦੋਸ਼ ਲਗਾਇਆ ਕਿ ਪੁਲੀਸ ਇਸ ਬਾਰੇ ਸਭ ਜਾਣਦੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ।ਪੁਲੀਸ ਨੇ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਆਖਿਆ ਕਿ ਜੇ ਕੋਈ ਵੀ ਬਾਲਗ ਆਪਣੀ ਮਰਜ਼ੀ ਨਾਲ ਹੋਟਲ ਵਿੱਚ ਆਉਂਦਾ ਹੈ ਤਾਂ ਪੁਲੀਸ ਕਾਰਵਾਈ ਨਹੀਂ ਕਰ ਸਕਦੀ ਹੈ। ਉਨ੍ਹਾਂ ਆਖਿਆ ਕਿ ਹਾਲ ਦੀ ਘੜੀ ਹੋਟਲ ਦਾ ਜਿੰਦਾ ਖੁੱਲ੍ਹਵਾ ਦਿੱਤਾ ਗਿਆ ਹੈ। ਪੁਲੀਸ ਨੇ ਲੋਕਾਂ ਨੂੰ ਸਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।