ਨਿਸ਼ਾਨੇਬਾਜ਼ੀ ਲੀਗ ਲਈ 400 ਤੋਂ ਵੱਧ ਦੀ ਰਜਿਸਟ੍ਰੇਸ਼ਨ
05:23 AM Jun 26, 2025 IST
Advertisement
ਨਵੀਂ ਦਿੱਲੀ, 25 ਜੂਨ
ਭਾਰਤੀ ਨਿਸ਼ਾਨੇਬਾਜ਼ੀ ਲੀਗ (ਐੱਸਐੱਲਆਈ) ਵਿੱਚ ਹਿੱਸਾ ਲੈਣ ਲਈ ਹੁਣ ਤੱਕ ਦੁਨੀਆ ਭਰ ਦੇ 400 ਤੋਂ ਵੱਧ ਖਿਡਾਰੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨਆਰਏਆਈ) ਨੇ ਅੱਜ ਦੱਸਿਆ ਕਿ ਹੁਣ ਤੱਕ ਭਾਰਤ, ਕਜ਼ਾਖਸਤਾਨ, ਰੂਸ, ਇਰਾਨ, ਹੰਗਰੀ, ਕ੍ਰੋਏਸ਼ੀਆ, ਅਜ਼ਰਬਾਇਜਾਨ, ਬਰਤਾਨੀਆ, ਆਸਟਰੇਲੀਆ, ਇਟਲੀ, ਆਸਟਰੀਆ, ਸਰਬੀਆ, ਅਮਰੀਕਾ, ਸਪੇਨ, ਥਾਈਲੈਂਡ, ਜਰਮਨੀ, ਚੈੱਕ ਗਣਰਾਜ ਅਤੇ ਨਾਰਵੇ, ਸਮੇਤ ਹੋਰ ਦੇਸ਼ਾਂ ਦੇ ਨਿਸ਼ਾਨੇਬਾਜ਼ਾਂ ਨੇ ਲੀਗ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਐੱਨਆਰਏਆਈ ਦੇ ਪ੍ਰਧਾਨ ਕਲਿਕੇਸ਼ ਨਾਰਾਇਣ ਸਿੰਘ ਦਿਓ ਨੇ ਕਿਹਾ, ‘ਪਹਿਲੀ ਇੰਡੀਅਨ ਸ਼ੂਟਿੰਗ ਲੀਗ ਤੋਂ ਮਿਲ ਰਹੇ ਹੁੰਗਾਰੇ ਤੋਂ ਅਸੀਂ ਬਹੁਤ ਉਤਸ਼ਾਹਿਤ ਹਾਂ।’ ਇਹ ਲੀਗ ਇਸ ਸਾਲ ਦੇ ਅੰਤ ਵਿੱਚ 20 ਨਵੰਬਰ ਤੋਂ 2 ਦਸੰਬਰ ਤੱਕ ਕਰਵਾਈ ਜਾਵੇਗੀ। -ਪੀਟੀਆਈ
Advertisement
Advertisement
Advertisement
Advertisement