For the best experience, open
https://m.punjabitribuneonline.com
on your mobile browser.
Advertisement

ਨਿਸ਼ਾਨੇਬਾਜ਼ੀ: ਕੇਐੱਸਐੱਸਐੱਮ ਚੈਂਪੀਅਨਸ਼ਿਪ ’ਚ ਕਿਰਨ ਅੰਕੁਸ਼ ਜਾਧਵ ਦਾ ਸੋਨੇ ’ਤੇ ਨਿਸ਼ਾਨਾ

05:58 AM May 04, 2025 IST
ਨਿਸ਼ਾਨੇਬਾਜ਼ੀ  ਕੇਐੱਸਐੱਸਐੱਮ ਚੈਂਪੀਅਨਸ਼ਿਪ ’ਚ ਕਿਰਨ ਅੰਕੁਸ਼ ਜਾਧਵ ਦਾ ਸੋਨੇ ’ਤੇ ਨਿਸ਼ਾਨਾ
Advertisement

ਨਵੀਂ ਦਿੱਲੀ, 3 ਮਈ
ਪੁਰਸ਼ ਰਾਈਫਲ 3-ਪੋਜ਼ੀਸ਼ਨ ਵਿੱਚ ਮੌਜੂਦਾ ਕੌਮੀ ਚੈਂਪੀਅਨ ਕਿਰਨ ਅੰਕੁਸ਼ ਜਾਧਵ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਅੱਜ ਇੱਥੇ ਕੁਮਾਰ ਸੁਰੇਂਦਰ ਸਿੰਘ ਮੈਮੋਰੀਅਲ ਸ਼ੂਟਿੰਗ (ਕੇਐੱਸਐੱਸਐੱਮ) ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਰਾਈਫਲ ’ਚ ਸੋਨੇ ਦਾ ਤਗ਼ਮਾ ਜਿੱਤਿਆ। ਅਗਲੇ ਮਹੀਨੇ ਮਿਊਨਿਖ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਸ਼ਾਮਲ ਜਲ ਸੈਨਾ ਦੇ ਇਸ ਨਿਸ਼ਾਨੇਬਾਜ਼ ਨੇ 24 ਸ਼ਾਟਾਂ ਵਿੱਚ 251.5 ਅੰਕ ਹਾਸਲ ਕਰਕੇ ਫ਼ੌਜ ਦੇ ਵਿਵੇਕ ਸ਼ਰਮਾ ਨੂੰ 1.4 ਅੰਕਾਂ ਨਾਲ ਪਿੱਛੇ ਛੱਡਿਆ। ਫੌਜ ਦੇ ਹੀ ਵਿਸ਼ਾਲ ਸਿੰਘ (230.1) ਨੇ ਕਾਂਸੇ ਦਾ ਤਗ਼ਮਾ ਜਿੱਤਿਆ।
ਮਹਾਰਾਸ਼ਟਰ ਦੇ ਪਾਰਥ ਰਾਕੇਸ਼ ਮਾਨੇ ਨੇ 0.1 ਅੰਕਾਂ ਦੇ ਮਾਮੂਲੀ ਫਰਕ ਨਾਲ ਪੁਰਸ਼ ਜੂਨੀਅਰ ਖਿਤਾਬ ਜਿੱਤਿਆ। 23 ਸ਼ਾਟਾਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦਾ ਉਮਾ ਮਹੇਸ਼ 0.3 ਅੰਕਾਂ ਨਾਲ ਅੱਗੇ ਸੀ ਪਰ ਉਹ 24ਵੀਂ ਕੋਸ਼ਿਸ਼ ਵਿੱਚ ਸਿਰਫ਼ 10 ਅੰਕ ਹੀ ਹਾਸਲ ਕਰ ਸਕਿਆ। ਮਾਨੇ ਨੇ 10.4 ਅੰਕਾਂ ਦੇ ਨਿਸ਼ਾਨੇ ਨਾਲ ਸੋਨ ਤਗ਼ਮਾ ਪੱਕਾ ਕੀਤਾ। ਕਰਨਾਟਕ ਦੇ ਨਾਰਾਇਣ ਸੁਰੇਸ਼ ਨੇ ਕਾਂਸੇ ਦਾ ਤਗ਼ਮਾ ਜਿੱਤਿਆ।
ਇਸੇ ਤਰ੍ਹਾਂ ਅਭਿਨਵ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਚੈਂਪੀਅਨਸ਼ਿਪ ਵਿੱਚ ਆਪਣਾ ਚੌਥਾ ਸੋਨੇ ਦਾ ਤਗ਼ਮਾ ਜਿੱਤਿਆ। -ਪੀਟੀਆਈ

Advertisement

Advertisement
Advertisement
Advertisement
Author Image

Gurpreet Singh

View all posts

Advertisement