ਨਿਗਮ ਨੇ ਫਾਇਰ ਸਰਵਿਸ ਦਿਵਸ ਮਨਾਇਆ
05:03 AM Apr 15, 2025 IST
Advertisement
ਪੱਤਰ ਪ੍ਰੇਰਕ
ਚੰਡੀਗੜ੍ਹ, 14 ਅਪਰੈਲ
ਚੰਡੀਗੜ੍ਹ ਨਗਰ ਨਿਗਮ ਵੱਲੋਂ ਫਾਇਰ ਸਰਵਿਸ ਦਿਵਸ ਮਨਾਉਣ ਲਈ ਅੱਜ ਸੈਕਟਰ-17 ਦੇ ਫਾਇਰ ਸਟੇਸ਼ਨ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮੇਅਰ ਹਰਪ੍ਰੀਤ ਕੌਰ ਬਬਲਾ, ਸੰਯੁਕਤ ਕਮਿਸ਼ਨਰ-ਕਮ-ਚੀਫ ਫਾਇਰ ਅਫ਼ਸਰ ਸ਼ਸ਼ੀ ਵਸੁੰਧਰਾ ਸਣੇ ਹੋਰਨਾਂ ਨੇ ਫਾਇਰ ਸਟੇਸ਼ਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਮੇਅਰ ਬਬਲਾ ਨੇ ਸੰਕਟ ਦੌਰਾਨ ਫਾਇਰ ਕਰਮਚਾਰੀਆਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਸ਼ਸ਼ੀ ਵਸੁੰਧਰਾ ਨੇ ਸ਼ਹਿਰ ਵਿੱਚ ਅੱਗ ਬੁਝਾਉਣ ਦੇ ਕਾਰਜਾਂ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਤਿੰਨ ਫਾਇਰਮੈਨਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੇ ਲੈਡਰ ਡਰਿੱਲ, ਹੋਜ਼ ਡਰਿੱਲ, ਵਾਲੀਬਾਲ ਅਤੇ ਬੈਡਮਿੰਟਨ ਮੁਕਾਬਲੇ ਦੇ ਜੇਤੂਆਂ ਆਦਿ ਦੀਆਂ ਵੱਖ-ਵੱਖ ਟੀਮਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਵੀ ਵੰਡੇ।
Advertisement
Advertisement
Advertisement
Advertisement