ਨਵਦੀਪ ਜੈਦਕਾਅਮਰਗੜ੍ਹ, 19 ਮਈਇੱਥੋਂ ਨੇੜਲੇ ਪਿੰਡ ਨਿਆਮਤਪੁਰ ਤੋਂ ਲਾਂਗੜੀਆਂ ਨੂੰ ਜੋੜਣ ਵਾਲੀ ਲਿੰਕ ਸੜਕ ਦੀ ਉਸਾਰੀ ਦਾ ਕੰਮ ਅੱਧ-ਵਿਚਾਲੇ ਲਟਕਣ ਕਾਰਨ ਕਿਸਾਨਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 28 ਅਕਤੂਬਰ 2023 ਨੂੰ ਸ਼ੁਰੂ ਹੋਇਆ ਕੰਮ ਅੱਜ ਡੇਢ ਸਾਲ ਬੀਤਣ ਮਗਰੋਂ ਵੀ ਪੂਰਾ ਨਹੀਂ ਹੋਇਆ। ਸੜਕ ’ਤੇ ਸਿਰਫ਼ ਪੱਥਰ ਪਾ ਕੇ ਛੱਡ ਦਿੱਤੇ ਗਏ ਹਨ, ਜਿਸ ਕਾਰਨ ਖੇਤਾਂ ਵਿੱਚ ਕਿਸਾਨਾਂ ਨੂੰ ਆਉਣਾ-ਜਾਣਾ ਔਖਾ ਹੋਇਆ ਪਿਆ ਹੈ।ਕਿਸਾਨਾਂ ਨੇ ਦੱਸਿਆ ਕਿ ਪੱਥਰਾਂ ਕਾਰਨ ਉਨ੍ਹਾਂ ਦੇ ਬਲਦਾਂ ਦੇ ਪੈਰ ਤਾਂ ਜ਼ਖ਼ਮੀ ਹੋ ਹੀ ਰਹੇ ਹਨ ਤੇ ਖੇਤ ਜਾਂਦੇ ਸਮੇਂ ਸਾਈਕਲ, ਸਕੂਟਰ ਦੇ ਟਾਇਰ ਵੀ ਅਕਸਰ ਫਟ ਜਾਂਦੇ ਹਨ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲੋਂ ਤਾਂ ਕੱਚਾ ਪਹਾ ਹੀ ਚੰਗਾ ਸੀ।ਪਿੰਡ ਲਾਂਗੜੀਆਂ ਦੇ ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਤੇ ਸੜਕ ਤੋਂ ਟਰੈਕਟਰਾਂ ਨਾਲ ਪੱਥਰ ਹਟਾਉਣ ਦੀ ਚਿਤਾਵਨੀ ਦਿੱਤੀ, ਜਦ ਸਬੰਧਿਤ ਵਿਭਾਗ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਸੜਕ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਇਸ ਮੌਕੇ ਕਿਸਾਨ ਭੁਪਿੰਦਰ ਸਿੰਘ ਲਾਂਗੜੀਆਂ, ਮਲਕੀਤ ਸਿੰਘ ਢੀਡਸਾ ਮੈਂਬਰ ਪੰਚਾਇਤ, ਸਤਬੀਰ ਸਿੰਘ ਕਾਲਾ ਲਾਂਗੜੀਆਂ, ਜਗਤਾਰ ਸਿੰਘ, ਅਮਨਦੀਪ ਸਿੰਘ, ਇੰਦਰਜੀਤ ਸਿੰਘ, ਹਰਕਮਲਪ੍ਰੀਤ ਸਿੰਘ ਢੀਂਡਸਾ, ਬਲਦੇਵ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ, ਪ੍ਰਿਥੀ ਸਿੰਘ, ਰਾਜਵਿੰਦਰ ਸਿੰਘ, ਅਮਨਨਿੰਦਰ ਸਿੰਘ ਗੁਰਚਰਨ ਸਿੰਘ, ਨਰਿੰਦਰ ਸਿੰਘ, ਲਖਵੀਰ ਸਿੰਘ, ਉਜਾਗਰ ਸਿੰਘ, ਮਿਲਖਾ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ, ਗੁਰਮੇਲ ਸਿੰਘ, ਸੁਖਚੈਨ ਸਿੰਘ, ਹਰਜੀਤ ਸਿੰਘ ਅਤੇ ਆਤਮਾ ਸਿੰਘ ਹਾਜ਼ਰ ਸਨ।