For the best experience, open
https://m.punjabitribuneonline.com
on your mobile browser.
Advertisement

ਨਾਵਲਕਾਰ ਨਾਨਕ ਸਿੰਘ ਦੀਆਂ ਨਿੱਜੀ ਵਸਤਾਂ ਭਾਸ਼ਾ ਵਿਭਾਗ ਨੂੰ ਭੇਟ

04:14 AM Jan 31, 2025 IST
ਨਾਵਲਕਾਰ ਨਾਨਕ ਸਿੰਘ ਦੀਆਂ ਨਿੱਜੀ ਵਸਤਾਂ ਭਾਸ਼ਾ ਵਿਭਾਗ ਨੂੰ ਭੇਟ
ਸੈਕਸ਼ਨ ਦੇ ਉਦਘਾਟਨ ਮੌਕੇ ਕਰਮਵੀਰ ਸਿੰਘ ਸੂਰੀ ਤੇ ਹੋਰ ਪਤਵੰਤੇ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਜਨਵਰੀ
ਨਾਮਵਰ ਲੇਖਕ ਨਾਨਕ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਕੁਝ ਨਿੱਜੀ ਵਸਤਾਂ ਭਾਸ਼ਾ ਵਿਭਾਗ ਨੂੰ ਭੇਟ ਕੀਤੀਆਂ ਗਈਆਂ ਹਨ। ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਭਾਸ਼ਾ ਭਵਨ ਪਟਿਆਲਾ ਦੀ ਲਾਇਬ੍ਰੇਰੀ ’ਚ ਲੇਖਕ ਨਾਨਕ ਸਿੰਘ ਦੀਆਂ ਨਿੱਜੀ ਵਸਤੂਆਂ ਲਈ ਇੱਕ ਵੱਖਰਾ ਸੈਕਸ਼ਨ ਸਥਾਪਤ ਕੀਤਾ ਗਿਆ ਹੈ। ਇਸ ਨਵੇਂ ਸੈਕਸ਼ਨ ਦੀ ਲੇਖਕ ਨਾਨਕ ਸਿੰਘ ਦੇ ਪੋਤਰੇ ਕਰਮਵੀਰ ਸਿੰਘ ਸੂਰੀ ਦੀ ਹਾਜ਼ਰੀ ਵਿੱਚ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਸੰਯੁਕਤ ਨਿਰਦੇਸ਼ਕ ਹਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਹਰਭਜਨ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਆਲੋਕ ਚਾਵਲਾ ਤੇ ਸੁਰਿੰਦਰ ਕੌਰ, ਸੁਪਰਡੈਂਟ ਭੁਪਿੰਦਰਪਾਲ ਸਿੰਘ ਤੇ ਸਵਰਨਜੀਤ ਕੌਰ, ਖੋਜ ਸਹਾਇਕ ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਮਨਜਿੰਦਰ ਸਿੰਘ, ਸ੍ਰੀਮਤੀ ਨੇਹਾ ਅਤੇ ਜਗਮੇਲ ਸਿੰਘ ਹਾਜ਼ਰ ਸਨ। ਵਿਭਾਗ ਦੇ ਡਾਇਰੈਕਟਰ ਸ੍ਰੀ ਜ਼ਫ਼ਰ ਨੇ ਕਿਹਾ ਕਿ ਵਿਭਾਗ ਵੱਲੋਂ ਨਾਮਵਰ ਲੇਖਕਾਂ ਦੀਆਂ ਯਾਦਗਾਰੀ ਤੇ ਨਿੱਜੀ ਵਸਤੂਆਂ ਦੀ ਸਾਂਭ-ਸੰਭਾਲ ਲਈ ਇਹ ਨਵੀਂ ਪਹਿਲਕਦਮੀ ਕੀਤੀ ਗਈ ਹੈ। ਇਸ ਤਰ੍ਹਾਂ ਦੇ ਹੋਰ ਉਪਰਾਲੇ ਵੀ ਲੇਖਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਕੀਤੇ ਜਾਣਗੇ। ਕਰਮਵੀਰ ਸਿੰਘ ਸੂਰੀ ਨੇ ਵਿਭਾਗ ਵੱਲੋਂ ਨਾਨਕ ਸਿੰਘ ਦੀਆਂ ਵਸਤੂਆਂ ਨੂੰ ਖੂਬਸੂਰਤ ਤਰੀਕੇ ਨਾਲ ਸੰਭਾਲਣ ਲਈ ਧੰਨਵਾਦ ਵੀ ਕੀਤਾ।

Advertisement

Advertisement
Advertisement
Author Image

Jasvir Kaur

View all posts

Advertisement