ਨਾਭਾ ਜੇਲ੍ਹ ’ਚੋਂ ਨਸ਼ਾ ਬਰਾਮਦ
03:00 AM Jun 09, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਨਾਭਾ, 8 ਜੂਨ
ਸਥਾਨਕ ਨਵੀਂ ਜ਼ਿਲ੍ਹਾ ਜੇਲ੍ਹ ਵਿਖੇ ਬੰਦ ਦੋ ਹਵਾਲਾਤੀਆਂ ਕੋਲੋਂ ਕਥਿਤ 48 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਅਤੇ 47 ਗ੍ਰਾਮ ਸੁਲਫੇ ਦੇ ਨਾਲ ਮੋਬਾਈਲ ਬਰਾਮਦ ਕੀਤਾ ਗਿਆ। ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਇਸ ਮਾਮਲੇ ਵਿਚ ਕੇਸ ਦਰਜ ਕਰਵਾਇਆ ਗਿਆ। ਨਾਭਾ ਸਦਰ ਪੁਲੀਸ ਨੂੰ ਪ੍ਰਾਪਤ ਸ਼ਿਕਾਇਤ ਅਨੁਸਾਰ ਵਾਰਡ ਨੰ. 4 ਦੀ ਬੈਰਕ ਨੰ. 3 ਵਿਖੇ ਬੰਦ ਹਵਾਲਾਤੀ ਜਸਪ੍ਰੀਤ ਸਿੰਘ ਵਾਸੀ ਖੂਨੀ ਮਾਜਰਾ ਮੁਹਾਲੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਟੇਪ ਨਾਲ ਲਪੇਟੇ ਦੋ ਪੈਕੇਟ ਬਰਾਮਦ ਕੀਤੇ ਗਏ ਜਿਨ੍ਹਾਂ ਵਿਚ ਉਕਤ ਨਸ਼ੀਲਾ ਸਾਮਾਨ ਪਾਇਆ ਗਿਆ। ਬੈਰਕ ਵਿਚ ਦੂਜੇ ਹਵਾਲਾਤੀ ਰਾਜਿੰਦਰ ਕੁਮਾਰ ਵਾਸੀ ਕੋਟਕਪੁਰਾ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਮੋਬਾਈਲ ਅਤੇ ਸਿਮ ਬਰਾਮਦ ਹੋਇਆ। ਸਦਰ ਪੁਲੀਸ ਵੱਲੋਂ ਕੇਸ ਦਰਜ ਕਰਕੇ ਇਸ ਤਸਕਰੀ ਬਾਰੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement
Advertisement
Advertisement