ਨਾਬਾਲਗ ਲੜਕੀ ਲਾਪਤਾ
06:25 AM Apr 13, 2025 IST
Advertisement
ਪੱਤਰ ਪ੍ਰੇਰਕ
ਮਾਛੀਵਾੜਾ, 12 ਅਪਰੈਲ
ਸਥਾਨਕ ਪੁਲੀਸ ਥਾਣਾ ਅਧੀਨ ਆਉਂਦੇ ਖੇਤਰ ਦੀ ਨਾਬਾਲਗ ਲੜਕੀ ਭੇਤ-ਭਰੇ ਢੰਗ ਨਾਲ ਲਾਪਤਾ ਹੋ ਗਈ ਜਿਸ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਾਬਾਲਗ ਲੜਕੀ ਦੇ ਪਿਤਾ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਬੀਤੀ 9 ਅਪਰੈਲ ਨੂੰ ਪਰਿਵਾਰ ਸਮੇਤ ਸੁੱਤੀ ਸੀ। ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਲੜਕੀ ਘਰ ਵਿੱਚ ਨਹੀਂ ਸੀ। ਪਰਿਵਾਰ ਵੱਲੋਂ ਤਲਾਸ਼ ਕੀਤੀ ਗਈ ਪਰ ਕੋਈ ਖ਼ਬਰ ਨਹੀਂ ਮਿਲੀ। ਪਿਤਾ ਨੇ ਖਦਸ਼ਾ ਜਤਾਇਆ ਹੈ ਕਿ ਕੋਈ ਲੜਕੀ ਨੂੰ ਅਗਵਾ ਕਰ ਕੇ ਲੈ ਗਿਆ ਹੈ।
Advertisement
Advertisement
Advertisement
Advertisement