ਨਾਬਾਲਗ ਲੜਕੀ ਨੂੰ ਵਰਗਲਾਉਣ ਦੇ ਦੋਸ਼ ਹੇਠ ਕੇਸ ਦਰਜ
06:10 AM Jul 06, 2025 IST
Advertisement
ਪੱਤਰ ਪ੍ਰੇਰਕ
ਜਗਰਾਉਂ , 5 ਜੁਲਾਈ
ਥਾਣਾ ਹਠੂਰ ਦੀ ਪੁਲੀਸ ਨੇ ਪਿੰਡ ਮੱਲ੍ਹਾ ਦੀ ਨਾਬਾਲਗ ਲੜਕੀ ਨੂੰ ਵਰਗਲਾਉਣ ਦੇ ਦੋਸ਼ ਹੇਠ ਪਿੰਡ ਦੇ ਇੱਕ ਲੜਕੇ ਖ਼ਿਲਾਫ਼ ਕੇਸ ਦਰਜ ਕਰਕੇ ਦੋਵਾਂ ਦੀ ਭਾਲ ਆਰੰਭੀ ਹੈ। ਜਾਂਚ ਅਫਸਰ ਏਐੱਸਆਈ ਗੀਤਇੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਮੱਲ੍ਹਾ ਦੇ ਵਸਨੀਕ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ 16 ਵਰ੍ਹਿਆਂ ਦੀ ਲੜਕੀ ਨੂੰ ਪਿੰਡ ਦਾ ਲੜਕਾ ਹਰਮਨ ਸਿੰਘ ਦੋ ਦਿਨ ਪਹਿਲਾਂ ਕਿੱਧਰੇ ਲੈ ਗਿਆ ਹੈ। ਪੁਲੀਸ ਨੇ ਕੇਸ ਦਰਜ਼ ਕਰਨ ਉਪਰੰਤ ਮੁਲਜ਼ਮ ਅਤੇ ਲੜਕੀ ਦੀ ਭਾਲ ਲਈ ਯਤਨ ਤੇਜ ਕਰ ਦਿੱਤੇ ਹਨ।Advertisement
Advertisement
Advertisement
Advertisement