ਨਾਬਾਲਗ ਲੜਕੀ ਨੂੰ ਵਰਗਲਾਇਆ
05:55 AM Apr 16, 2025 IST
Advertisement
ਪੱਤਰ ਪ੍ਰੇਰਕ
Advertisement
ਮਾਛੀਵਾੜਾ, 15 ਅਪਰੈਲ
ਪੁਲੀਸ ਨੇ ਇੱਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਕਥਿਤ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਹੁਲ ਵਾਸੀ ਕਾਕਰਾਂ ਕਲਾਂ, ਜ਼ਿਲ੍ਹਾ ਸ਼ਹਿਜਾਨਪੁਰ (ਯੂ.ਪੀ.) ਵਜੋਂ ਹੋਈ ਹੈ। ਲੜਕੀ ਦੇ ਪਿਤਾ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਇੱਕ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਉਸਦੀ ਸਭ ਤੋਂ ਛੋਟੀ ਇੱਕ ਨਾਬਾਲਗ ਲੜਕੀ (15) ਘਰੇਲੂ ਕੰਮ ਕਰਦੀ ਹੈ। ਸ਼ਿਕਾਇਤਕਰਤਾ ਅਨੁਸਾਰ 11 ਅਪਰੈਲ ਨੂੰ ਜਦੋਂ ਉਹ ਫੈਕਟਰੀ ਵਿਚ ਡਿਊਟੀ ਕਰਕੇ ਸਵੇਰੇ 7 ਵਜੇ ਵਾਪਸ ਆਇਆ ਅਤੇ ਦੁਪਹਿਰ 12 ਵਜੇ ਖਾਣਾ ਖਾ ਕੇ ਸੌਂ ਗਿਆ। ਸ਼ਾਮ 6 ਵਜੇ ਜਦੋਂ ਉਸਦੀ ਪਤਨੀ ਨੇ ਆ ਕੇ ਕੁਆਰਟਰ ਦੇਖਿਆ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਘਰ ਵਿੱਚ ਮੌਜੂਦ ਨਹੀਂ ਸੀ। ਪਤਾ ਕਰਨ ’ਤੇ ਪਤਾ ਲੱਗਾ ਕਿ ਨੌਜਵਾਨ ਰਾਹੁਲ ਉਸਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਦੋਵਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement
Advertisement