ਨਾਜਾਇਜ਼ ਸ਼ਰਾਬ ਸਣੇ ਕਾਬੂ
06:50 AM Jul 04, 2025 IST
Advertisement
ਪੱਤਰ ਪ੍ਰੇਰਕ
ਸਮਰਾਲਾ, 3 ਜੁਲਾਈ
ਕੂੰਮਕਲਾਂ ਪੁਲੀਸ ਵੱਲੋਂ 32 ਬੋਤਲਾਂ ਸ਼ਰਾਬ ਸਣੇ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਵਾਸੀ ਬੌਂਕੜ ਗੁੱਜਰਾਂ ਵਜੋਂ ਹੋਈ ਹੈ। ਥਾਣਾ ਮੁਖੀ ਜਗਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਪੁਲੀਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ/ਵਹੀਕਲਾਂ ਦੇ ਸਬੰਧ ਵਿਚ ਕੂੰਮਕਲਾਂ ਮੰਡੀ ਵਿਖੇ ਮੌਜੂਦ ਸਨ ਤਾਂ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਦਵਿੰਦਰ ਸਿੰਘ ਜੋ ਸ਼ਰਾਬ ਵੇਚਣ ਦਾ ਨਾਜਾਇਜ਼ ਕਾਰੋਬਾਰ ਕਰਦਾ ਹੈ। ਉਹ ਸ਼ਰਾਬ ਲੈ ਕੇ ਬੁੱਢਾ ਨਾਲਾ ਪੁਲੀ ਕੋਲ ਲੱਗੇ ਦਰੱਖ਼ਤਾਂ ਕੋਲ ਖੜ੍ਹਾ ਕਿਸੇ ਵਹੀਕਲ ਦੇ ਆਉਣ ਦੀ ਉਡੀਕ ਕਰ ਰਿਹਾ ਹੈ। ਜੇਕਰ ਰੇਡ ਮਾਰੀ ਜਾਵੇ ਤਾਂ ਉਹ ਨਾਜਾਇਜ਼ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ। ਪੁਲੀਸ ਵਲੋਂ ਜਦੋਂ ਰੇਡ ਮਾਰੀ ਗਈ ਤਾਂ ਉਸ ਕੋਲੋਂ 32 ਬੋਤਲਾਂ ਸ਼ਰਾਬ ਬਰਾਮਦ ਹੋਈ। ਪੁਲੀਸ ਨੇ ਦਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement
Advertisement