ਨਾਜਾਇਜ਼ ਸ਼ਰਾਬ ਬਰਾਮਦ
05:55 AM Jul 07, 2025 IST
Advertisement
ਪੱਤਰ ਪ੍ਰੇਰਕ
ਬਲਾਚੌਰ, 6 ਜੁਲਾਈ
ਥਾਣਾ ਕਾਠਗੜ੍ਹ ਦੀ ਪੁਲੀਸ ਨੇ 114 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਕਾਠਗੜ੍ਹ ਦੇ ਐੱਸਐੱਚਓ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਆਬਕਾਰੀ ਇੰਸਪੈਕਟਰ ਸੁਨੀਲ ਭਾਰਦਵਾਜ ਸਰਕਲ ਅਫ਼ਸਰ ਬਲਾਚੌਰ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸਣੇ ਆਬਕਾਰੀ ਪਾਰਟੀ ਪਿੰਡ ਬਾਗੋਵਾਲ ਵਿੱਚ ਜਸਪਾਲ ਖੇਤ ਵਿੱਚੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ। ਇਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਏਐੱਸਆਈ ਮੇਜਰ ਸਿੰਘ ਸਣੇ ਪੁਲੀਸ ਪਾਰਟੀ ਉਸ ਥਾਂ ’ਤੇ ਪਹੁੰਚੇ ਅਤੇ ਭੰਗ ਦੇ ਬੂਟਿਆਂ ਵਿੱਚੋਂ ਪਲਾਸਟਿਕ ਦੇ ਦੋ ਥੈਲਿਆਂ ਵਿੱਚ ਰੱਖੀਆਂ ਸ਼ਰਾਬ ਦੀਆਂ 90 ਬੋਤਲਾਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਇੱਕ ਥੈਲੇ ਵਿੱਚੋਂ 24 ਬੋਤਲਾਂ ਸ਼ਰਾਬ ਬਰਾਮਦ ਹੋਈ। ਪੁਲੀਸ ਨੇ ਜਸਪਾਲ ਖ਼ਿਲਾਫ਼ ਕੇਸ ਦਰਜ ਕਰ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement
Advertisement