ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਕੇਸ ਦਰਜ
05:00 AM Jun 02, 2025 IST
Advertisement
ਪੱਤਰ ਪ੍ਰੇਰਕ
Advertisement
ਦੇਵੀਗੜ੍ਹ, 1 ਜੂਨ
ਪਿੰਡ ਸ਼ੇਖੂਪੁਰ ਨੇੜੇ ਘੱਗਰ ਦਰਿਆ ’ਚੋਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਦੋ ਵਿਅਕਤੀਆਂ ਵਿਰੁੱਧ ਥਾਣਾ ਜੁਲਕਾਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਥਾਣਾ ਜੁਲਕਾਂ ਦੀ ਪੁਲੀਸ ਅਨੁਸਾਰ ਮਾਈਨਿੰਗ ਇੰਸਪੈਕਟਰ ਹਰਸ਼ਪ੍ਰੀਤ ਸਿੰਘ ਨੇ ਥਾਣਾ ਜੁਲਕਾਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਸ਼ੇਖੂਪੁਰ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਜਦੋਂ ਉਨ੍ਹਾਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਘੱਗਰ ਕੰਢੇ ਮਾਈਨਿੰਗ ਕੀਤੀ ਗਈ ਸੀ, ਜਿੱਥੇ ਜੇਸੀਬੀ ਅਤੇ ਟਿੱਪਰ ਮੌਕੇ ’ਤੇ ਖੜ੍ਹੇ ਸਨ। ਜਦੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਵਿਭਾਗ ਦੇ ਇੰਸਪੈਕਟਰ ਨੂੰ ਵੇਖਿਆ ਤਾਂ ਡਰਾਈਵਰ ਆਪਣੇ ਵਾਹਨਾਂ ਸਮੇਤ ਉਥੋਂ ਫਰਾਰ ਹੋ ਗਏ। ਇਸ ਸਬੰਧੀ ਮਾਈਨਿੰਗ ਇੰਸਪੈਕਟਰ ਹਰਸ਼ਪ੍ਰੀਤ ਸਿੰਘ ਨੇ ਥਾਣਾ ਜੁਲਕਾਂ ਨੂੰ ਲਿਖਤੀ ਇਤਲਾਹ ਦਿੱਤੀ, ਜਿਸ ’ਤੇ ਪੁਲੀਸ ਨੇ ਗੁਰਜੰਟ ਸਿੰਘ ਵਾਸੀ ਪਿੰਡ ਬਡਲਾ, ਸੁਖਵਿੰਦਰ ਭਾਰਤੀ ਵਿਰੁੱਧ ਮਾਈਨਸ ਐਂਡ ਮਿਨਰਲਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement