ਨਾਜਾਇਜ਼ ਕਬਜ਼ੇ ਦੇ ਦੋਸ਼ ਹੇਠ ਕੇਸ ਦਰਜ
04:52 AM Jan 30, 2025 IST
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 29 ਜਨਵਰੀ
ਨੇੜਲੇ ਪਿੰਡ ਗੁਰੂ ਨਾਨਕ ਨਗਰ ਚੂੜਲ ਕਲਾਂ ਵਿੱਚ ਇੱਕ ਪਲਾਟ ’ਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸਐੱਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਰੁਕਸਾਰ ਪਤਨੀ ਹਬੀਬ ਖਾਨ ਵਾਸੀ ਗੁਰੂ ਨਾਨਕ ਨਗਰ ਚੂੜਲ ਕਲਾਂ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਕਿ ਜੈ ਭਗਵਾਨ ਪੁੱਤਰ ਸ਼ਿਵ ਸ਼ੰਕਰ ਰਾਏ ਵਾਸੀ ਰੂਹਾਨੀ ਨਵੀ ਦਿੱਲੀ, ਰਮੇਸ਼ ਜੈਨ, ਵਿਨੋਦ ਜੈਨ, ਰਾਕੇਸ਼ ਕੁਮਾਰ ਪੁੱਤਰ ਮਦਨ ਲਾਲ ਜੈਨ ਵਾਸੀਆਨ ਜਾਖਲ ਥਾਣਾ ਹਰਿਆਣਾ, ਬਿੱਲਾ ਵਾਸੀ ਚੂੜਲ ਖੁਰਦ ਤੇ ਅਣਪਛਾਤਿਆਂ ਖ਼ਿਲਾਫ਼ ਗੁਰੂ ਨਾਨਕ ਨਗਰ ਚੂੜਲ ਕਲਾਂ ਵਿਖੇ ਪਲਾਂਟ ਸਬੰਧੀ ਝਗੜਾ ਚੱਲਦਾ ਹੈ ਅਤੇ ਮਿਤੀ 31 ਦਸੰਬਰ ਨੂੰ ਮੁਲਜ਼ਮਾਂ ਨੇ ਉਸ ਦੇ ਘਰ ’ਤੇ ਧੱਕੇ ਨਾਲ ਕਬਜ਼ਾ ਕਰ ਲਿਆ ਹੈ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ।
Advertisement
Advertisement
Advertisement