ਨਾਜਾਇਜ਼ ਅਸਲੇ ਸਣੇ ਤਿੰਨ ਗ੍ਰਿਫ਼ਤਾਰ
06:30 AM Feb 03, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਫਰਵਰੀ
ਥਾਣਾ ਜਮਾਲਪਪੁਰ ਦੀ ਪੁਲੀਸ ਨੇ ਨਾਜਾਇਜ਼ ਅਸਲੇ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਸੀਆਈਏ ਤਿੰਨ ਦੇ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ
ਸਬੰਧ ਵਿੱਚ ਹੁੰਦਲ ਚੌਕ ਭਾਮੀਆਂ ਕਲਾਂ ਮੌਜੂਦ ਸੀ ਤਾਂ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਗੁਰਪ੍ਰੀਤ ਸਿੰਘ ਵਾਸੀ ਗਾਂਧੀ ਨਗਰ ਭਿੰਡੀਆਂ ਵਾਲਾ ਅੱਡਾ ਅੰਮ੍ਰਿਤਸਰ, ਲਵਪ੍ਰੀਤ ਸਿੰਘ ਵਾਸੀ ਪਿੰਡ ਅਰੋਖੇ ਅਜਨਾਲਾ ਅਤੇ ਗੁਰਸੇਵਕ ਸਿੰਘ ਵਾਸੀ ਪਿੰਡ ਪੰਜਗਰਾਈਂ ਅਜਨਾਲਾ ਨਾਜਾਇਜ਼ ਅਸਲੇ ਸਮੇਤ ਭਾਮੀਆਂ ਖੁਰਦ ਗਰਾਊਂਡ ਏਰੀਆ ਵਿੱਚ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਖੜ੍ਹੇ ਹਨ। ਪੁਲੀਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਦੇਸੀ ਪਿਸਤੌਲ 315 ਬੋਰ, 2 ਰੌਂਦ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਪਲੱਸ ਬਰਾਮਦ ਕੀਤਾ ਹੈ। ਪੁਲੀਸ ਉਨ੍ਹਾਂ ਤੋਂ ਹੋਰ ਪੁਛ-ਪੜਤਾਲ ਕਰ ਰਹੀ ਹੈ।Advertisement
Advertisement
Advertisement