ਨਹਿਰੂ ਕਾਲਜ ’ਚ ਰਿਟਰਨ ਭਰਨ ਬਾਰੇ ਵਰਕਸ਼ਾਪ
05:15 AM Feb 05, 2025 IST
Advertisement
ਮਾਨਸਾ: ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ‘ਵੋਕੇਸ਼ਨਲਾਈਜੇਸ਼ਨ ਐਂਡ ਸਕਿੱਲ ਓਰੀਐਨਟੇਸ਼ਨ ਪ੍ਰੋਗਰਾਮ’ ਤਹਿਤ ਕਾਮਰਸ ਵਿਭਾਗ ਵੱਲੋਂ ਵਰਕਸ਼ਾਪ ਕਰਵਾਈ ਗਈ, ਜਿਸ ’ਚ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁੱਖ ਬੁਲਾਰੇ ਵਜੋਂ ਸੀਏ ਰੁਪਾਲੀ ਜਿੰਦਲ ਨੇ ਇਨਕਮ ਟੈਕਸ ਦੀ ਰਿਟਰਨ ਭਰਨ, ਪ੍ਰੈਕਟੀਕਲ ਕੁਲੇਸ਼ਨਜ਼, ਨਵੇਂ ਕੇਂਦਰੀ ਬਜਟ-2025 ਦੌਰਾਨ ਕੀਤੀਆਂ ਤਬਦੀਲੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਵੱਲੋਂ ਕੀਤੇ ਸਵਾਲਾਂ ਦੇ ਤਸੱਲੀਬਖ਼ਸ ਜਵਾਬ ਦੇ ਕੇ ਵਿਸ਼ੇ ਨੂੰ ਹੋਰ ਸਾਰਥਕ ਬਣਾਇਆ। ਇਸ ਮੌਕੇ ਡਾ. ਜਸਕਰਨ ਸਿੰਘ, ਡਾ. ਸੁਪਨਦੀਪ ਕੌਰ, ਪ੍ਰੋ. ਜੋਤੀ, ਡਾ. ਅਵਿਨਾਸ਼ ਕੁਮਾਰ, ਡਾ. ਹਿਮਾਸ਼ੂ ਤੇ ਪ੍ਰੋ. ਸੈਰੀ ਮੌਜੂਦ ਸਨ। -ਪੱਤਰ ਪ੍ਰੇਰਕAdvertisement
Advertisement
Advertisement