ਪੱਤਰ ਪ੍ਰੇਰਕਜਗਰਾਉਂ, 13 ਮਾਰਚਥਾਣਾ ਸਿੱਧਵਾਂ ਬੇਟ ਦੀ ਪੁਲੀਸ ਨੇ ਪੋਲੀਓ ਗ੍ਰਸਤ ਵਿਅਕਤੀ ਨੂੰ ਨਸ਼ੇ ਵਾਲੀਆਂ ਗੋਲੀਆਂ ਦੀ ਖੇਪ ਸਣੇ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਮਨੋਹਰ ਲਾਲ ਨੇ ਦੱਸਿਆ ਕਿ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਜਸਦੇਵ ਸਿੰਘ ਉਰਫ ਸ਼ਰਮਾ ਵਾਸੀ ਪਿੰਡ ਸਹਿਬਾਜਪੁਰਾ (ਤਿਹਾੜਾ) ਪੋਲੀਓ ਕਾਰਨ ਅਪਾਹਜ ਹੈ ਤੇ ਡਰੇਨ ਪੁਲ ਪਿੰਡ ਅੱਬੂਪੁਰਾ ਕੋਲ ਖੜ੍ਹਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਪੁਲੀਸ ਨੇ ਘੇਰਾਬੰਦੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋੀ ਨਸ਼ੇ ਵਾਲੀਆਂ 110 ਗੋਲੀਆਂ ਬਰਾਮਦ ਹੋਈਆਂ ਹਨ। ਏਐੱਸਆਈ ਮਨੋਹਰ ਲਾਲ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 5 ਕੇਸ ਦਰਜ ਹਨ।