ਨਸ਼ੇ ’ਚ ਧੁੱਤ ਪੁੱਤ ਵੱਲੋਂ ਪਿਤਾ ਦੀ ਇੱਟਾਂ ਮਾਰ ਕੇ ਹੱਤਿਆ
05:09 AM Apr 15, 2025 IST
Advertisement
ਮੋਹਿਤ ਸਿੰਗਲਾ
ਨਾਭਾ, 14 ਅਪਰੈਲ
ਇੱਥੋਂ ਨੇੜਲੇ ਪਿੰਡ ਦੁਲੱਦੀ ਵਿੱਚ ਬੀਤੀ ਰਾਤ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪੁੱਤ ਨੇ ਕਥਿਤ ਤੌਰ ’ਤੇ ਇੱਟਾਂ ਮਾਰ ਕੇ ਆਪਣੇ 70 ਸਾਲਾ ਪਿਤਾ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸਾਹਿਬ ਸਿੰਘ ਵਜੋਂ ਹੋਈ ਹੈ। ਪੁਲੀਸ ਅਨੁਸਾਰ ਸਾਹਿਬ ਸਿੰਘ ਦਾ ਪੁੱਤਰ ਕੁਲਦੀਪ ਸਿੰਘ ਸ਼ਰਾਬੀ ਹੈ, ਜਿਸ ਕਾਰਨ ਆਏ ਦਿਨ ਉਸ ਦੇ ਘਰ ਵਿੱਚ ਝਗੜਾ ਰਹਿੰਦਾ ਸੀ। ਕੁਲਦੀਪ ਦੀ ਪਤਨੀ ਵੀ ਉਸ ਨੂੰ ਛੱਡ ਗਈ ਹੈ। ਉਹ ਅਕਸਰ ਹੀ ਆਪਣੇ ਮਾਪਿਆਂ ਨੂੰ ਦੂਜੇ ਵਿਆਹ ਬਾਰੇ ਕਹਿੰਦਾ ਸੀ। ਬੀਤੀ ਰਾਤ ਵੀ ਉਹ ਇਸੇ ਗੱਲ ਨੂੰ ਲੈ ਕੇ ਮਾਪਿਆਂ ਨਾਲ ਲੜ ਪਿਆ। ਝਗੜੇ ਦੌਰਾਨ ਕੁਲਦੀਪ ਨੇ ਇੱਟਾਂ ਮਾਰ ਕੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ। ਉਸ ਦੀ ਮਾਤਾ ਮੁਤਾਬਕ ਉਸ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ। ਪੁਲੀਸ ਵੱਲੋਂ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement
Advertisement
Advertisement