ਨਸ਼ੀਲੇ ਪਦਾਰਥ ਸਣੇ ਦੋ ਗ੍ਰਿਫ਼ਤਾਰ
05:22 AM Apr 16, 2025 IST
Advertisement
ਸੰਜੀਵ ਬੱਬੀ
ਚਮਕੌਰ ਸਾਹਿਬ, 15 ਅਪਰੈਲ
ਸਥਾਨਕ ਪੁਲੀਸ ਨੇ ਦੋ ਨੌਜਵਾਨਾਂ ਨੂੰ 30 ਗ੍ਰਾਮ ਨਸ਼ੀਲੇ ਪਾਊਡਰ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਚੌਕੀ ਬੇਲਾ ਦੇ ਇੰਚਾਰਜ ਏਐੱਸਆਈ ਕਸ਼ਮੀਰੀ ਲਾਲ ਨੇ ਪੁਲੀਸ ਪਾਰਟੀ ਦੇ ਸਹਿਯੋਗ ਨਾਲ ਗਸ਼ਤ ਕਰਦਿਆਂ ਚਮਕੌਰ ਸਾਹਿਬ ਤੋਂ ਬੇਲਾ ਨੂੰ ਜਾ ਰਿਹਾ ਸੀ। ਪੁਲੀਸ ਪਾਰਟੀ ਟੀ-ਪੁਆਇੰਟ ਬੱਸ ਸਟੈਂਡ ਪਿੰਡ ਜਟਾਣਾ ਕੋਲ ਪੁੱਜੀ ਤਾਂ ਉੱਥੇ ਬਣੇ ਕਮਰੇ ਵਿੱਚ ਦੋ ਨੌਜਵਾਨ ਖੜ੍ਹੇ ਸਨ। ਪੁਲੀਸ ਨੂੰ ਦੇਖ ਕੇ ਇੱਕ ਨੌਜਵਾਨ ਨੇ ਆਪਣੀ ਜੇਬ ਵਿੱਚੋਂ ਲਿਫਾਫਾ ਕੱਢ ਕੇ ਸੁੱਟ ਦਿੱਤਾ। ਪੁਲੀਸ ਨੇ ਜਦੋਂ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਮੁਲਜ਼ਮਾਂ ਦੀ ਪਛਾਣ ਸੰਜੀਵ ਕੁਮਾਰ ਵਾਸੀ ਚਮਕੌਰ ਸਾਹਿਬ ਤੇ ਹਰਲਾਲ ਸਿੰਘ ਵਾਸੀ ਮਾਣੇਮਜਰਾ ਵਜੋਂ ਹੋਈ। ਉਨ੍ਹਾਂ ਕੋਲੋਂ ਪੜਤਾਲ ਦੇ ਆਧਾਰ ’ਤੇ ਪੁਲੀਸ ਨੇ ਨਸ਼ੀਲਾ ਪਦਾਰਥ ਦੇਣ ਵਾਲੇ ਸੁਦਾਗਰ ਸਿੰਘ ਪਿੰਡ ਡਹਿਰ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
Advertisement
Advertisement
Advertisement
Advertisement