ਲਹਿਰਾਗਾਗਾ: ਇੱਥੇ ਸਥਾਨਕ ਪੁਲੀਸ ਨੇ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਚਓ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਮੁਖਬਰੀ ਮਿਲਣ ’ਤੇ ਗੁਰਜੰਟ ਸਿੰਘ ਉਰਫ ਲੀਲਾ, ਭਿੰਦਰਪਾਲ ਸਿੰਘ ਉਰਫ ਭਿੰਦਰ ਵਾਸੀਆਨ ਲਹਿਲ ਕਲਾਂ ਦੇ ਘਰ ’ਚ ਛਾਪਾ ਮਾਰ ਕੇ 1125 ਨਸ਼ੀਲੀਆਂ ਗੋਲੀਆਂ ਅਤੇ 51,600 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲੀਸ ਅਧਿਕਾਰੀ ਅਨੁਸਾਰ ਉਹ ਨਸ਼ੇ ਦਾ ਧੰਦਾ ਕਰਦੇ ਸਨ।- ਪੱਤਰ ਪ੍ਰੇਰਕ