ਨਸ਼ਿਆਂ ਖ਼ਿਲਾਫ਼ ਐੱਸਐੱਸਪੀ ਨੇ ਲੋਕਾਂ ਤੋਂ ਸਹਿਯੋਗ ਮੰਗਿਆ
ਪੱਤਰ ਪ੍ਰੇਰਕ
ਮੱਲਾਂਵਾਲਾ, 13 ਅਪਰੈਲ
ਯੁੱਧ ਨਸ਼ਿਆਂ ਵਿਰੁੱਧ ਸਬੰਧੀ ਸੈਮੀਨਾਰ ਮੱਲਾਂਵਾਲਾ ’ਚ ਲਾਲਾ ਚੰਦਾ ਮੱਲ ਦੀ ਧਰਮਸ਼ਾਲਾ ਵਿੱਚ ਕਰਵਾਇਆ ਗਿਆ। ਜਿਸ ਵਿੱਚ ਭੁਪਿੰਦਰ ਸਿੰਘ ਸਿੱਧੂ ਐੱਸਐੱਸਪੀ ਫਿਰੋਜ਼ਪੁਰ ਅਤੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਉਚੇਚੇ ਤੌਰ ’ਤੇ ਪਹੁੰਚੇ। ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਅਤੇ ਹਲਕਾ ਵਿਧਾਇਕ ਕਟਾਰੀਆ ਨੇ ਨਸ਼ਿਆਂ ਵਿਰੁੱਧ ਕਿਹਾ ਕਿ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਾਰੇ ਹੀ ਪੁਲੀਸ ਅਫਸਰ ਹਲਕਾ ਵਿਧਾਇਕ ਅਤੇ ਪੰਜਾਬ ਦੇ ਲੋਕ ਨਸ਼ਿਆਂ ਖ਼ਿਲਾਫ਼ ਲੜਾਈ ਲੜ ਰਹੇ ਹਨ। ਐੱਸਐੱਸਪੀ ਨੇ ਇਲਾਕਾ ਵਾਸੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਤੇ ਡੀਐੱਸਪੀ ਜੀਰਾ, ਗੁਰਪ੍ਰੀਤ ਸਿੰਘ ਐੱਸਐੱਚਓ ਮੱਲਾਂਵਾਲਾ, ਗੁਰਜੰਟ ਸਿੰਘ, ਮਹਾਵੀਰ ਸਿੰਘ ਪ੍ਰਧਾਨ,ਅੰਗਰੇਜ ਸਿੰਘ ਦੁਲੂ ਸਰਪੰਚ, ਗੁਰਭੇਜ ਸਿੰਘ ਜੈਮਲਵਾਲਾ ਸਰਪੰਚ, ਸੁਰਜੀਤ ਸਿੰਘ ਸਰਪੰਚ, ਗੁਰਜੰਟ ਸਿੰਘ ਸਰਪੰਚ, ਸੁਰਿੰਦਰ ਸਿੰਘ ਸਰਪੰਚ, ਪ੍ਰੇਮ ਸਿੰਘ ਸਰਪੰਚ ਕਾਲੂਵਾਲਾ, ਰਣਜੀਤ ਸਿੰਘ ਸਰਪੰਚ, ਜੱਸ ਧੰਜੂ ਐਮ.ਸੀ., ਗੁਰਦੇਵ ਸਿੰਘ ਭੁੱਟੋ ਐੱਮਸੀ, ਗੁਰਮਾਲਕ ਸਿੰਘ, ਸੇਵਾ ਸਿੰਘ, ਬਾਬਾ ਬਲਵਿੰਦਰ ਸਿੰਘ, ਬਲਵੀਰ ਸਿੰਘ, ਮਲੂਕ ਸਿੰਘ, ਜਗਤਾਰ ਸਿੰਘ ਸਰਪੰਚ, ਰਣਜੀਤ ਸਿੰਘ, ਗੁਰਲਾਲ ਸਿੰਘ ਅਤੇ ਪੰਚਾਂ ਸਰਪੰਚਾਂ ਆਦਿ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।