ਨਸ਼ਾ ਤਸਕਰ ਅਫ਼ੀਮ ਸਮੇਤ ਗ੍ਰਿਫ਼ਤਾਰ
04:31 AM Feb 05, 2025 IST
Advertisement
ਪੱਤਰ ਪ੍ਰੇਰਕ
ਜਗਰਾਉਂ, 4 ਫਰਵਰੀ
ਪੁਲੀਸ ਥਾਣਾ ਹਠੂਰ ਨੇ ਮੱਧ ਪ੍ਰਦੇਸ਼ ਦੇ ਵਸਨੀਕ ਇੱਕ ਨਸ਼ਾ ਤਸਕਰ ਨੂੰ ਅਫ਼ੀਮ ਸਮੇਤ ਗ੍ਰਿਫਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਐੱਸਆਈ ਮਨੋਹਰ ਲਾਲ ਨੇ ਦੱਸਿਆ ਕਿ ਉਹ ਟੀਮ ਨਾਲ ਗਸ਼ਤ ’ਤੇ ਪਿੰਡ ਮਾਣੂੰਕੇ ਤੋਂ ਦੇਹੜਕਾ ਤੇ ਡੱਲਾ ਵੱਲ ਜਾ ਰਹੇ ਸਨ ਕਿ ਸ਼ਾਮ ਕਰੀਬ 6:30 ਵਜੇ ਡਰੇਨ ਪੁਲ ਪਿੰਡ ਦੇਹੜਕਾ ਦੀ ਹੱਦ ਤੋਂ ਕਰੀਬ 100 ਗਜ਼ ਪਿੱਛੇ ਇੱਕ ਵਿਅਕਤੀ ਖੜ੍ਹਾ ਸੀ ਜਿਸਦੇ ਮੋਢੇ ਵਿੱਚ ਕਾਲੇ ਰੰਗ ਦਾ ਬੈਗ ਪਾਇਆ ਹੋਇਆ ਸੀ। ਪੁਲੀਸ ਮੁਲਾਜ਼ਮਾਂ ਨੇ ਉਸ ਨਾਲ ਗੱਲਬਾਤ ਕਰਦਿਆਂ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਂ ਜਮਨਾ ਦਾਸ ਵਾਸੀ ਪਿੰਡ ਲਾਡਪੁਰਾ (ਸੰਗੋਲੀ) ਨੇਮਚ ਮੱਧ ਪ੍ਰਦੇਸ਼ ਦੱਸਿਆ। ਸ਼ੱਕ ਹੋਣ ’ਤੇ ਜਦੋਂ ਉਸਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਇੱਕ ਲਿਫ਼ਾਫ਼ੇ ਵਿੱਚੋਂ ਅਫ਼ੀਮ ਮਿਲੀ, ਜਿਸਦਾ ਵਜ਼ਨ 285 ਗ੍ਰਾਮ ਸੀ। ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement