ਨਸ਼ਾ ਕਰਨ ਦੇ ਦੋਸ਼ ਹੇਠ ਕਾਬੂ
05:15 AM Jul 06, 2025 IST
Advertisement
ਪੱਤਰ ਪ੍ਰੇਰਕ
ਜਗਰਾਉਂ , 5 ਜੁਲਾਈ
ਪੁਲੀਸ ਥਾਣਾ ਸਿੱਧਵਾਂ ਬੇਟ ਦੀ ਪੁਲੀਸ ਚੌਕੀ ਭੂੰਦੜੀ ਦੀ ਪੁਲੀਸ ਨੇ ਇੱਕ ਨਸ਼ਾ ਕਰ ਰਹੇ ਨਸ਼ੇੜੀ ਨੂੰ ਕਾਬੂ ਕਰਕੇ ਕੇਸ ਦਰਜ਼ ਕੀਤਾ ਹੈ।ਏ.ਐਸ.ਆਈ ਮਨਜੀਤ ਕੁਮਾਰ ਨੇ ਦੱਸਿਆ ਕਿ ਗਸ਼ਤ ਦੌਰਾਨ ਮੁਖਬਰ ਨੇ ਜਾਣਕਾਰੀ ਦਿੱਤੀ ਕਿ ਧਰਮਪ੍ਰੀਤ ਸਿੰਘ ਉਰਫ਼ ਪਰਦੀਪ ਵਾਸੀ ਪਿੰਡ ਭੂੰਦੜੀ ਪਿੰਡ ਦੇ ਸ਼ਮਸਾਨ ਘਾਟ ਵਿੱਚ ਹੈਰੋਇਨ ਦਾ ਨਸ਼ਾ ਕਰ ਰਿਹਾ ਹੈ। ਪੁਲੀਸ ਨੇ ਸ਼ਮਸਾਨ ਘਾਟ ਵਿੱਚ ਛਾਪਾ ਮਾਰਿਆ ਤੇ ਨਸ਼ਾ ਕਰਦੇ ਹੋਏ ਧਰਮਪ੍ਰੀਤ ਸਿੰਘ ਕਾਬੂ ਕਰ ਲਿਆ। ਪੁਲੀਸ ਨੇ ਥਾਣਾ ਸਿੱਧਵਾਂ ਬੇਟ ਵਿੱਚ ਮੁਲਜ਼ਮ ਖਿਲਾਫਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।Advertisement
Advertisement
Advertisement
Advertisement