ਨਿੱਜੀ ਪੱਤਰ ਪ੍ਰੇਰਕਲੁਧਿਆਣਾ, 15 ਅਪਰੈਲਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਨਸ਼ੇ ਦਾ ਸੇਵਨ ਕਰਦਿਆਂ ਕਾਬੂ ਕੀਤਾ ਹੈ। ਥਾਣਾ ਡਾਬਾ ਦੇ ਥਾਣੇਦਾਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਗਸ਼ਤ ਸਬੰਧੀ ਟੋਬਾ ਚੌਕ ਲੋਹਾਰਾ ਰੋਡ ’ਤੇ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ’ਤੇ ਸੋਮਾ ਵਾਸੀ ਮਹਾਂ ਸਿੰਘ ਨਗਰ ਨੂੰ ਛਾਪਾ ਮਾਰ ਕੇ ਸਰਕਾਰੀ ਫਲੈਟ ਗਿਆਸਪੁਰਾ ਦੀ ਬੈਕਸਾਈਡ ਪੁਰਾਣੇ ਮਕਾਨ ਦੀ ਦੀਵਾਰ ਨਾਲ ਬੈਠ ਕੇ ਨਸ਼ਾ ਪੀਂਦਿਆਂ ਕਾਬੂ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਪਾਸੋਂ ਇੱਕ ਲਾਈਟਰ, 10 ਰੁਪਏ ਦਾ ਜਲਿਆ ਨੋਟ ਤੇ ਰੈਪ ਪੰਨੀ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਸ਼ਿਮਲਾਪੁਰੀ ਦੇ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਖੁਸ਼ਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਡਲਾਹਪੁਰ ਕੁੱਲੂ ਨੂੰ ਨਸ਼ੇ ਦਾ ਸੇਵਨ ਕਰਦਿਆਂ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਪਾਸੋਂ 10 ਰੁਪਏ ਭਾਰਤੀ ਕਰੰਸੀ ਦਾ ਨੋਟ, ਇੱਕ ਲਾਈਟਰ ਅਤੇ ਸਿਲਵਰ ਰੈਪ ਪੰਨੀ ਬਰਾਮਦ ਕੀਤੀ ਗਈ ਹੈ।