ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਸਾਹਿਤਕ ਸਮਾਗਮ
ਪੱਤਰ ਪ੍ਰੇਰਕ
ਬੰਗਾ, 10 ਅਪਰੈਲ
ਨਵਜੋਤ ਸਾਹਿਤ ਸੰਸਥ ਔੜ ਵੱਲੋਂ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿੱਚ ‘ਸਾਹਿਤਕ ਸਾਂਝ’ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਹਰਪ੍ਰੀਤ ਰੱਤੂ, ਅਰਮਾਨ, ਨੇਹਾ, ਅਵਨੀਤ ਮਹਿਮੀ, ਯੁਵਰਾਜ ਨਰ ਤੇ ਬੰਦਨਾ ਨੇ ਕਵਿਤਾ, ਗੀਤ ਅਤੇ ਭਾਸ਼ਣ ਵਿਧਾ ਰਾਹੀਂ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ। ਸੰਸਥਾ ਵੱਲੋਂ ਕਾਵਿ ਰਚਨਾਵਾਂ ਪੇਸ਼ ਕਰਨ ਵਾਲਿਆਂ ਵਿੱਚ ਰਜਨੀ ਸ਼ਰਮਾ, ਨੀਰੂ ਜੱਸਲ, ਅਮਰ ਜਿੰਦ, ਦਵਿੰਦਰ ਸਕੋਹਪੁਰੀ, ਦੇਸ ਰਾਜ ਬਾਲੀ, ਹਰਮਿੰਦਰ ਹੈਰੀ ਅਤੇ ਹਰੀ ਕਿਸ਼ਨ ਪਟਵਾਰੀ ਆਪਣੀਆਂ ਰਚਨਾਵਾਂ ਰਾਹੀਂ ਰੂ-ਬ-ਰੂ ਹੋਏ। ਇਸ ਮੌਕੇ ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ ਸੀਨੀਅਰ ਮੀਤ ਪ੍ਰਧਾਨ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਮੁੱਖ ਮਹਿਮਾਨ ਵਜੋਂ ਪੁੱਜੇ।
ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਚਰਨਜੀਤ ਕੌਰ ਮਾਨ ਅਤੇ ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਨੇ ਸਾਂਝੇ ਤੌਰ ’ਤੇ ਕੀਤੀ। ਉਨ੍ਹਾਂ ਸਮਾਜਿਕ ਤਬਦੀਲੀ ਹਿੱਤ ਉਸਾਰੂ ਸਾਹਿਤ ਦੇ ਪ੍ਰਚਾਰ ਪ੍ਰਸਾਰ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਸੰਸਥਾ ਦੇ ਸਕੱਤਰ ਰਜਿੰਦਰ ਜੱਸਲ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਗੁਰਚਰਨ ਸਿੰਘ ਸ਼ੇਰਗਿੱਲ, ਪ੍ਰੋ. ਸ਼ਮਸ਼ਾਦ ਅਲੀ, ਸੁਰਿੰਦਰ ਸਿੰਘ ਢੀਂਡਸਾ, ਗੁਰਨੇਕ ਸ਼ੇਰ, ਰਵਿੰਦਰ ਸਿੰਘ ਮੱਲਾਂਬੇਦੀਆਂ ਵੀ ਸ਼ਾਮਲ ਸਨ।