ਨਰਾਤਿਆਂ ਦੀ ਦਸਮੀ ਮੌਕੇ ਡੇਰਾ ਉਦਾਸੀਨ ਅਖਾੜਾ ਵੱਲੋਂ ਭੰਡਾਰਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਅਪਰੈਲ
ਚੇਤ ਦੇ ਨਰਾਤਿਆਂ ਦੀ ਦਸਮੀ ’ਤੇ ਡੇਰਾ ਉਦਾਸੀਨ ਦੇਵੀ ਤਲਾਬ ਮੰਦਰ ਲਾਡਵਾ ਰੋਡ ਵਲੋਂ ਭੰਡਾਰਾ ਲਾਇਆ ਗਿਆ। ਇਹ ਜਾਣਕਾਰੀ ਡੇਰਾ ਸੰਚਾਲਕ ਮਹੰਤ ਤਰਨ ਦਾਸ ਨੇ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਵਾਂਗ ਮਾਤਾ ਰਾਣੀ ਦੀ ਕ੍ਰਿਪਾ ਨਾਲ ਖੇਤਰ ਵਾਸੀਆਂ ਦੀ ਭਲਾਈ ਦੇ ਉਦੇਸ਼ ਨਾਲ ਭੰਡਾਰਾ ਕੀਤਾ ਜਾਂਦਾ ਹੈ। ਮਹੰਤ ਦੀਪਕ ਪ੍ਰਕਾਸ਼ ਨੇ ਦੱਸਿਆ ਕਿ ਜਗਤ ਗੁਰੂ ਬਾਬਾ ਸ੍ਰੀ ਚੰਦ ਦੇ ਅਸ਼ੀਰਵਾਦ ਨਾਲ ਹਰ ਸਾਲ ਨਵਰਾਤਰਿਆਂ ਮਗਰੋਂ ਡੇਰਾ ਉਦਾਸੀਨ ਵੱਲੋਂ ਵਿਸ਼ਾਲ ਭੰਡਾਰਾ ਕਰਵਾਇਆ ਜਾਂਦਾ ਹੈ। ਇਸ ਵਿਚ ਹਲਕੇ ਦੇ ਲੋਕ ਵੱਡੀ ਗਿਣਤੀ ਵਿਚ ਭੰਡਾਰੇ ਦਾ ਪ੍ਰਸਾਦ ਛਕਦੇ ਹਨ ।
ਭੰਡਾਰੇ ਦਾ ਉਦੇਸ਼ ਸਮਾਜ ਵਿਚ ਏਕਤਾ, ਸੇਵਾ ਭਾਵਨਾ ਤੇ ਧਾਰਮਿਕ ਜਾਗਰੂਕਤਾ ਨੂੰ ਵਧਾਉਣਾ ਹੈ। ਇਸ ਦੌਰਾਨ ਸ਼ਰਧਾਲੂਆਂ ਨੇ ਜਿੱਥੇ ਭੰਡਾਰੇ ਦੌਰਾਨ ਲੰਗਰ ਖਾਧਾ ਉਥੇ ਹੀ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਸ਼ਰਧਾਲੂਆਂ ਨੇ ਕਿਹਾ ਕਿ ਭੰਡਾਰੇ ਵਿੱਚ ਪ੍ਰਬੰਧਕਾਂ ਦੇ ਨਾਲ-ਨਾਲ ਇਲਾਕੇ ਦੀ ਸੰਗਤ ਦਾ ਵੀ ਯੋਗਦਾਨ ਹੈ। ਇਸ ਮੌਕੇ ਮਹੰਤ ਅਤੇ ਉੱਘੀਆਂ ਸ਼ਖਸੀਅਤਾਂ ਨੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਹੰਤ ਰਾਜਿੰਦਰ ਪੁਰੀ, ਮਹੰਤ ਹਰਸਿਮਰਨ ਦਾਸ, ਮਹੰਤ ਈਸ਼ਵਰ ਦਾਸ ਸ਼ਾਸ਼ਤਰੀ, ਮਹੰਤ ਠਾਕੁਰ ਦਾਸ, ਮਹੰਤ ਚੰਦਰ ਪ੍ਰਕਾਸ਼, ਡਾ. ਗੁਰਦੀਪ ਸਿੰਘ, ਕੌਂਸਲਰ ਪ੍ਰਭਜੀਤ ਸਿੰਘ ,ਵਿਜੈ ਕਲਸੀ, ਅਮਿਤ ਸਿੰਘਲ, ਸੁਨੀਲ ਬੱਤਰਾ, ਕੁਲਵੰਤ ਸ਼ਰਮਾ, ਅੰਮ੍ਰਿਤ ਲਾਲ, ਬਲਦੇਵ ਰਾਜ ਚਾਵਲਾ, ਸਾਬਕਾ ਪਾਲਿਕਾ ਪ੍ਰਧਾਨ, ਸੁਦਰਸ਼ਨ ਕੱਕੜ, ਸਾਬਕਾ ਪ੍ਰਧਾਨ, ਹਰੀਸ਼ ਕਵਾਤਰਾ ਸਾਬਕਾ ਨਗਰਪਾਲਿਕਾ ਪ੍ਰਧਾਨ, ਡਾ. ਛਵੀ ਪ੍ਰਕਾਸ਼ ਸ਼ਰਮਾ ਮੌਜੂਦ ਸਨ।