ਨਗਰ ਪਰਿਸ਼ਦ ਥਾਨੇਸਰ ਦੀ ਚੋਣ ਦੌਰਾਨ ਖਿੜਿਆ ‘ਕਮਲ’
ਸਤਨਾਮ ਸਿੰਘ /ਸਰਬਜੋਤ ਸਿੰਘ ਦੁੱਗਲ
ਸ਼ਾਹਬਾਦ ਮਾਰਕੰਡਾ/ਕੁਰੂਕਸ਼ੇਤਰ, 12 ਮਾਰਚ
ਨਗਰ ਪਰਿਸ਼ਦ ਥਾਨੇਸਰ ਚੋਣਾਂ ਦੇ ਰਿਟਰਨਿੰਗ ਅਧਿਕਾਰੀ ਸਤੇਂਦਰ ਸਿਵਾਚ ਨੇ ਦੱਸਿਆ ਕਿ ਨਗਰ ਪਰਿਸ਼ਦ ਥਾਨੇਸਰ ਦੀਆਂ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਹੋਈ। ਥਾਨੇਸਰ ਨਗਰ ਪਰਿਸ਼ਦ ਵਿਚ ਭਾਜਪਾ ਉਮੀਦਵਾਰ ਮਾਫੀ ਦੇਵੀ ਨੇ ਚੇਅਰਪਰਸਨ ਦਾ ਅਹੁਦਾ 32,577 ਵੋਟਾਂ ਨਾਲ ਜਿੱਤਿਆ। ਆਰਓ ਸਤੇਂਦਰ ਸਿਵਾਚ ਨੇ ਭਾਜਪਾ ਉਮੀਦਵਾਰ ਮਾਫੀ ਦੇਵੀ ਤੇ ਨਗਰ ਕੌਂਸਲ ਦੇ ਚੁਣੇ 30 ਕੌਂਸਲਰਾਂ ਨੂੰ ਸਰਟੀਫਿਕੇਟ ਵੰਡੇ। ਇਸ ਤਰ੍ਹਾਂ ਵਾਰਡ ਇਕ ਵਿੱਚ ਗੌਰਵ ਕੁਮਾਰ 275 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਦੋ ਵਿੱਚੋਂ ਪ੍ਰਵੀਨ ਸ਼ਰਮਾ, 2039 ਨਾਲ, ਵਾਰਡ 3 ਵਿੱਚ ਸਿਮਰਨ 355 ਨਾਲ, ਵਾਰਡ 4 ਵਿੱਚ ਕਮਲ ਕਿਸ਼ੋਰ 333 ਵੋਟਾਂ ਨਾਲ, ਵਾਰਡ 5 ਵਿੱਚ ਸੰਦੀਪ ਕੋਹਲੀ 186 ਵੋਟਾਂ ਨਾਲ ਜੇਤੂ ਰਹੇ। ਵਾਰਡ 6 ਵਿੱਚ ਜੋਤੀ ਨੂੰ 963 , ਵਾਰਡ 8 ਵਿੱਚ ਸਤੀਸ਼ ਕੁਮਾਰ ਗਰਗ ਨੂੰ 1027, ਵਾਰਡ 9 ਵਿੱਚ ਮਾਣਕ ਸਿੰਘ ਨੂੰ 12 ਵੋਟਾਂ, ਵਾਰਡ 10 ਵਿੱਚ ਪੰਕਜ ਖੰਨਾ 207 ਵੋਟਾਂ ਨਾਲ, ਵਾਰਡ 11 ਵਿੱਚ ਸੁਸ਼ਮਾ ਮਹਿਤਾ 554 ਵੋਟਾਂ ਨਾਲ, ਵਾਰਡ 12 ਵਿੱੱਚ ਰਾਜਿੰਦਰ ਕੁਮਾਰ 564 ਵੋਟਾਂ, ਵਾਰਡ 13 ਵਿੱਚ ਦੁਸ਼ਯੰਤ ਹਰਿਆਲ 1118 ਵੋਟਾਂ, ਵਾਰਡ 14 ਵਿੱਚ ਬਖਸ਼ੀਸ਼ ਕੌਰ 660 ਵੋਟਾਂ ਨਾਲ, ਵਾਰਡ 15 ਵਿੱਚ ਮੋਹਨ ਲਾਲ ਅਰੋੜਾ 1653, ਵਾਰਡ 16 ਵਿੱਚ ਗੁਰਪ੍ਰੀਤ ਕੌਰ ਨੂੰ 149, ਵਾਰਡ 17 ਵਿੱਚ ਪ੍ਰੇਮ ਨਰਾਇਣ ਅਵਸਥੀ 314 ਵੋਟਾਂ ਨਾਲ, ਵਾਰਡ 18 ਵਿੱਚ ਅਨਿਰੁਧ ਕੌਸ਼ਿਕ 326 ਵੋਟਾਂ ਨਾਲ, ਵਾਰਡ 19 ਵਿੱਚ ਮੁਕੰਦ ਲਾਲ 431 ਵੋਟਾਂ ਨਾਲ, ਵਾਰਡ 20 ਵਿੱਚ ਮਨਿੰਦਰ ਸਿੰਘ 1054 ਵੋਟਾਂ, ਵਾਰਡ 21 ਵਿੱਚ ਨੇਹਾ ਗੁਪਤਾ 158 ਵੋਟਾਂ ਨਾਲ, ਵਾਰਡ 22 ਵਿੱਚ ਚੇਤਨ 461 ਵੋਟਾਂ ਨਾਲ, ਵਾਰਡ 23 ਵਿੱਚ ਪਰਮਵੀਰ ਸਿੰਘ 177 ਵੋਟਾਂ, ਵਾਰਡ 24 ਵਿੱਚ ਪੂਜਾ 708 ਵੋਟਾਂ, ਵਾਰਡ 25 ਵਿੱਚ ਆਸ਼ੂ ਬਾਲਾ 380 ਵੋਟਾਂ ਨਾਲ, ਵਾਰਡ 26 ਤੋਂ ਪ੍ਰਿਆ ਰਾਣੀ 143 ਵੋਟਾਂ , ਵਾਰਡ 27 ਤੋਂ ਧੰਨ ਰਾਜ ਨੂੰ 602 ,ਵਾਰਡ 28 ਤੋਂ ਰੇਖਾ ਨੇ 570 ਵੋਟਾਂ, ਵਾਰਡ 29 ਵਿੱਚ ਮਨੂੰ ਜੈਨ ਨੇ 177, ਵਾਰਡ ਨੰਬਰ 30 ਵਿੱਚ ਨਰਿੰਦਰ ਕੁਮਾਰ ਨੇ 96 ਵੋਟਾਂ, ਵਾਰਡ 31 ਵਿੱਚ ਕਵੀ ਰਾਜ ਨੇ 764 ਵੋਟਾਂ ਦੇ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰਾਂ ਇਸਮਾਈਲਾਬਾਦ ਪ੍ਰਧਾਨ ਦੀ ਉਪ ਚੋਣ ਵਿਚ ਨਗਰ ਪਾਲਿਕਾ ਪ੍ਰਧਾਨ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਮੇਘਾ ਬਾਂਸਲ ਨੇ 311 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਥਾਨੇਸਰ ਨਗਰ ਪਰਿਸ਼ਦ ਚੋਣ ਵਿੱਚ 23 ਭਾਜਪਾ ਅਤੇ ਸੱਤ ਆਜ਼ਾਦ ਕੌਂਸਲਰ ਜਿੱਤੇ ਹਨ।