ਨਗਰਪਾਲਿਕਾ ਦੀ ਟੀਮ ਵੱਲੋਂ ਦੁਕਾਨਾਂ ’ਤੇ ਛਾਪੇੇ
ਪੱਤਰ ਪ੍ਰੇਰਕ
ਰਤੀਆ, 7 ਅਪਰੈਲ
ਉਚ ਅਧਿਕਾਰੀਆਂ ਦੇ ਆਦੇਸ਼ ਅਤੇ ਨਗਰਪਾਲਿਕਾ ਦੇ ਸਕੱਤਰ ਸ਼ੁਭਮ ਕੁਮਾਰ ਦੇ ਮਾਰਗ ਦਰਸ਼ਨ ਵਿਚ ਸਫਾਈ ਇੰਚਾਰਜ ਓਂਕਾਰ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਨੇ ਸਿੰਗਲ ਯੂਜ ਪਲਾਸਟਿਕ ’ਤੇ ਰੋਕ ਲਗਾਉਣ ਲਈ ਸ਼ਹਿਰ ਦੀਆਂ ਅਨੇਕਾਂ ਦੁਕਾਨਾਂ ’ਤੇ ਛਾਪਾ ਮਾਰਿਆ। ਇਸ ਦੌਰਾਨ ਕਈ ਦੁਕਾਨਾਂ ’ਤੇ ਕਰੀਬ 13 ਕਿੱਲੋ 146 ਗ੍ਰਾਮ ਸਿੰਗਲ ਯੂਜ ਪਲਾਸਟਿਕ ਮਿਲਣ ਤੇ ਪਲਾਸਟਿਕ ਨੂੰ ਜ਼ਬਤ ਕੀਤਾ ਗਿਆ ਅਤੇ ਦੁਕਾਨਦਾਰਾਂ ’ਤੇ ਜੁਰਮਾਨਾ ਲਗਾਇਆ ਗਿਆ। ਸਫਾਈ ਇੰਚਾਰਜ ਓਂਕਾਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਆਦੇਸ਼ ’ਤੇ ਹੀ ਸ਼ਹਿਰ ਦੀਆਂ ਅਨੇਕਾਂ ਦੁਕਾਨਾਂ ਦਾ ਨਿਰੀਖਣ ਕੀਤਾ ਗਿਆ। ਕਈ ਦੁਕਾਨਾਂ ’ਤੇ ਸਿੰਗਲ ਯੂਜ਼ ਪਲਾਸਟਿਕ ਪਾਇਆ ਗਿਆ ਹੈ। ਇਕ ਦੁਕਾਨ ਤੋਂ 3 ਕਿੱਲੋ 412 ਗ੍ਰਾਮ ਸਿੰਗਲ ਯੂਜ਼ ਪਲਾਸਟਿਕ ਮਿਲਣ ’ਤੇ 10 ਹਜ਼ਾਰ, ਦੂਸਰੀ ਦੁਕਾਨ ਤੋਂ 3 ਕਿੱਲੋ 510 ਗ੍ਰਾਮ ਮਿਲਣ ’ਤੇ 10 ਹਜ਼ਾਰ ਤੇ ਤੀਸਰੀ ਦੁਕਾਨ ਤੋਂ 6 ਕਿੱਲੋ 224 ਗ੍ਰਾਮ ਮਿਲਣ ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਮੌਕੇ ਦਰੋਗਾ ਮੁਕੇਸ਼ ਕੁਮਾਰ, ਭੂਪ ਸਿੰਘ ਹਾਜ਼ਰ ਸਨ।