ਨਗਰਪਾਲਿਕਾ ਕਰਮਚਾਰੀ ਸੰਘ ਵੱਲੋਂ ਅੰਦੋਲਨ ਸਬੰਧੀ ਨੋਟਿਸ
04:42 AM Jun 11, 2025 IST
Advertisement
ਪੱਤਰ ਪ੍ਰੇਰਕ
ਯਮੁਨਾਨਗਰ, 10 ਜੂਨ
ਅੱਜ ਨਗਰ ਪਾਲਿਕਾ ਕਰਮਚਾਰੀ ਸੰਘ ਹਰਿਆਣਾ (ਸਬੰਧਤ ਸਰਵ ਕਰਮਚਾਰੀ ਸੰਘ ਹਰਿਆਣਾ ) ਦੇ ਸੱਦੇ ‘ਤੇ ਸੈਂਕੜੇ ਕਰਮਚਾਰੀ ਨਗਰ ਨਿਗਮ ਯਮੁਨਾਨਗਰ ਜ਼ੋਨ ਜਗਾਧਰੀ ਵਿੱਚ ਇਕੱਠੇ ਹੋਏ ਅਤੇ ਸੁਪਰਡੈਂਟ ਨੂੰ ਅੰਦੋਲਨ ਦਾ ਨੋਟਿਸ ਦਿੱਤਾ। ਇਸ ਪੜਾਅ ਦੀ ਪ੍ਰਧਾਨਗੀ ਪ੍ਰਧਾਨ ਮੁਕੇਸ਼ ਕੁਮਾਰ ਨੇ ਕੀਤੀ ਅਤੇ ਮੰਚ ਸੰਚਾਲਨ ਸਕੱਤਰ ਪ੍ਰਿੰਸ ਨੇ ਕੀਤਾ। ਨਗਰ ਨਿਗਮ ਕਰਮਚਾਰੀ ਯੂਨੀਅਨ ਹਰਿਆਣਾ ਯਮੁਨਾਨਗਰ- ਜਗਾਧਰੀ ਦੇ ਪ੍ਰਧਾਨ ਮੁਕੇਸ਼ ਅਤੇ ਸਾਬਕਾ ਪ੍ਰਧਾਨਾਂ ਵਿੱਕੀ ਪਰਚਾ ਅਤੇ ਸ੍ਰੀਚੰਦ ਨੇ ਦੱਸਿਆ ਕਿ ਯੂਨੀਅਨ ਅਤੇ ਸਰਕਾਰ ਵਿਚਕਾਰ ਕਈ ਦੌਰ ਦੀ ਗੱਲਬਾਤ ਹੋਈ ਹੈ, ਪਰ ਸਰਕਾਰ ਵਾਅਦੇ ਕਰਦੀ ਹੈ ਅਤੇ ਉਨ੍ਹਾਂ ਤੋਂ ਮੁੱਕਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇ ਸਮੇਂ ਰਹਿੰਦਿਆਂ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਹੜਤਾਲ ਵਰਗਾ ਅੰਦੋਲਨ ਵੀ ਕੀਤਾ ਜਾ ਸਕਦਾ ਹੈ।
Advertisement
Advertisement
Advertisement
Advertisement