ਤਰਨ ਤਾਰਨ: ਬੀਐੱਸਐੱਫ ਦੀ ਬੀਓਪੀ ਹਵੇਲੀਆਂ ਦੇ ਕੰਪਨੀ ਕਮਾਂਡਰ ਮੁਰਾਰੀ ਲਾਲ ਦੀ ਅਗਵਾਈ ਵਾਲੀ ਪਾਰਟੀ ਨੇ ਬੀਤੇ ਦਿਨ ਹਵੇਲੀਆਂ ਨੇੜਿਓਂ ਮੈਗਜ਼ੀਨ ਅਤੇ ਪੰਜ ਰੌਂਦ ਸਣੇ ਇਕ ਨਕਾਰਾ ਪਿਸਤੌਲ ਬਰਾਮਦ ਕੀਤਾ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਅਸਲਾ ਐਕਟ ਦੀ ਦਫ਼ਾ 25, 54, 59 ਅਧੀਨ ਇਕ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ