ਨਕਦੀ ਤੇ ਗਹਿਣੇ ਚੋਰੀ ਕਰਨ ਵਾਲੇ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਗਿੱਦੜਬਾਹਾ, 9 ਜੂਨ
ਘਰ ਵਿੱਚੋਂ ਸਾਢੇ ਤਿੰਨ ਲੱਖ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਗੁਰਚਰਨ ਸਿੰਘ ਵਾਸੀ ਪਿੰਡ ਸੋਥਾ ਹਾਲ ਆਬਾਦ ਗਲੀ ਨੰਬਰ 4 ਗੁਰੂ ਅੰਗਦ ਦੇਵ ਨਗਰ ਕੋਟਕਪੂਰਾ ਰੋਡ ਮੁਕਤਸਰ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਉਨ੍ਹਾਂ ਦਾ ਸਾਂਝਾ ਪਰਿਵਾਰ ਹੈ। ਦੋਵਾਂ ਪਰਿਵਾਰਾਂ ਨੇ ਆਪਣੇ ਘਰ ’ਚ ਅਜੈ ਵਾਸੀ ਪਿੰਡ ਸਭਾਪੁਰ ਰਾਮ ਨਗਰ ਜ਼ਿਲ੍ਹਾ ਮੇਨ ਪੁਰੀ, ਦਿਨੇਸ਼ ਕੁਮਾਰ ਪਿੰਡ ਸ਼ਾਮਪੁਰ ਤਹਿਸੀਲ ਰਿਸ਼ੀਕੇਸ਼ ਜ਼ਿਲ੍ਹਾ ਦੇਹਰਾਦੂਨ, ਰਾਣੀ ਪਤਨੀ ਰਤਾਸ਼ ਕੁਮਾਰ, ਬੇਦੋ ਪਤਨੀ ਹੁਕਮ ਚੰਦ ਵਾਸੀਆਨ ਤੇਰੀਆਂ ਵਾਲੀ ਗਲੀ ਖਾਰਾ ਖੂਹ ਮੰਦਰ ਦੇ ਕੋਲ ਸ੍ਰੀ ਮੁਕਤਸਰ ਸਾਹਿਬ, ਸੁਡੋ ਪਤਨੀ ਵਿਜੈ ਕੁਮਾਰ ਗਊਸ਼ਾਲਾ ਵਾਲੀ ਨੇੜੇ ਬਰਫ ਦੀ ਫੈਕਟਰੀ ਨੂੰ ਬਤੌਰ ਨੌਕਰ ਰੱਖਿਆ ਹੋਇਆ ਹੈ। ਦੋਨਾਂ ਪਰਿਵਾਰਾਂ ਦੇ ਘਰ ’ਚ ਕਮਰੇ ਵੱਖਰੇ- ਵੱਖਰੇ ਹਨ। ਦੋਵੇਂ ਪਰਿਵਾਰ ਪਿਛਲੇ 15 ਦਿਨਾਂ ਤੋਂ ਬਾਹਰ ਗਏ ਹੋਏ ਸਨ। ਅੱਜ ਜਦੋਂ ਸਾਰਾ ਪਰਿਵਾਰ ਵਾਪਿਸ ਆਇਆ ਤਾਂ ਉਨ੍ਹਾਂ ਆਪੋ-ਆਪਣੇ ਕਮਰਿਆਂ ਵੇਖਿਆ ਕਿ ਤਾਂ ਅਲਮਾਰੀਆ ਦੇ ਤਾਲੇ ਟੁੱਟੇ ਹੋਏ ਸਨ, ਜਿਨ੍ਹਾਂ ’ਚੋਂ ਸਾਢੇ ਤਿੰਨ ਲੱਖ ਨਕਦ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਪਰਿਵਾਰ ਨੇ ਪੜਤਾਲ ਕੀਤੀ ਤੇ ਘਰ ’ਚ ਹਾਜ਼ਰ ਨੌਕਰਾਂ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਨੌਕਰ ਅਜੈ ਪੁੱਤਰ ਘਰ ਤੋਂ ਗਾਇਬ ਹੈ ਅਤੇ ਉਸਦਾ ਮੋਬਾਈਲ ਫੋਨ ਵੀ ਬੰਦ ਹੈ। ਇਸ ਕਰਕੇ ਇਹ ਚੋਰੀ ਅਜੈ ਨੇ ਹੀ ਕੀਤੀ ਹੈ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।