For the best experience, open
https://m.punjabitribuneonline.com
on your mobile browser.
Advertisement

ਧੋਖਾਧੜੀ ਦੇ ਦੋਸ਼ ਹੇਠ ਪਤੀ-ਪਤਨੀ ਸਣੇ ਤਿੰਨ ਖਿਲਾਫ਼ ਕੇਸ 

05:05 AM May 11, 2025 IST
ਧੋਖਾਧੜੀ ਦੇ ਦੋਸ਼ ਹੇਠ ਪਤੀ ਪਤਨੀ ਸਣੇ ਤਿੰਨ ਖਿਲਾਫ਼ ਕੇਸ 
Advertisement

ਪੱਤਰ ਪ੍ਰੇਰਕ
ਤਰਨ ਤਾਰਨ, 10 ਮਈ
ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਭੋਲੇ ਭਾਲੇ ਲੋਕਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੇ ਦੋ ਮਾਮਲੇ ਸਾਹਮਣੇ ਆਏ ਹਨ| ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਝਬਾਲ ਕਲਾਂ ਦੇ ਵਾਸੀ ਰੋਹਿਤ ਸਿੰਘ ਨੂੰ ਸਰਕਾਰੀ ਨੌਕਰੀ ਦਿਲਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਫ਼ਿਰੋਜ਼ਪੁਰ ਛਾਉਣੀ ਦੇ ਪੁਰਾਣਾ ਬੱਸ ਅੱਡਾ ਨੇੜੇ ਦੇ ਵਾਸੀ ਗੁਰਮੀਤ ਸਿੰਘ ਫੌਜੀ ਅਤੇ ਉਸਦੀ ਪਤਨੀ ਨਿਰਮਲ ਕੌਰ ਨੇ 6 ਲੱਖ ਰੁਪਏ ਦੀ ਧੋਖਾਧੜੀ ਕੀਤੀ| ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏ ਐਸ ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਤੋਂ ਇਹ ਰਕਮ ਢਾਈ ਸਾਲ ਪਹਿਲਾਂ ਸਰਕਾਰੀ ਨੌਕਰੀ ਦਿਲਵਾਉਣ ਦਾ ਝਾਂਸਾ ਦੇ ਕੇ ਲਈ ਸੀ ਪਰ ਉਹ ਰੋਹਿਤ ਸਿੰਘ ਨੂੰ ਨਾ ਤਾਂ ਨੌਕਰੀ ਦਿਲਵਾ ਸਕੇ ਅਤੇ ਨਾ ਹੀ ਉਸ ਦੇ ਪੈਸੇ ਵਾਪਰ ਕਰ ਰਹੇ ਸਨ। ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਅੱਡਾ ਝਬਾਲ ਦੇ ਵਾਸੀ ਵਿਜੈ ਕੁਮਾਰ ਦੇ ਲੜਕੇ ਮਨੀਸ਼ ਕੁਮਾਰ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 5 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਜਸਬੀਰ ਸਿੰਘ ਵਾਸੀ ਅਸ਼ੋਕ ਵਿਹਾਰ, ਰਾਮ ਤੀਰਥ ਰੋਡ , ਅੰਮ੍ਰਿਤਸਰ ਦੇ ਵਾਸੀ ਖਿਲਾਫ਼ ਝਬਾਲ ਪੁਲੀਸ ਨੇ ਕੇਸ ਦਰਜ ਕੀਤਾ ਹੈ। ਜਸਬੀਰ ਸਿੰਘ ਨੇ ਵਿਜੈ ਕੁਮਾਰ ਤੋਂ ਇਹ ਰਕਮ ਚਾਰ ਸਾਲ ਪਹਿਲਾਂ ਇਹ ਰਕਮ ਲਈ ਸੀ ਪਰ ਉਹ ਆਪਣਾ ਇਕਰਾਰ ਪੂਰਾ ਨਾ ਕਰ ਸਕਿਆ ਜਿਸ ’ਤੇ ਪੁਲੀਸ ਨੇ ਮੁੱਢਲੀ ਜਾਂਚ ਕਰਕੇ ਕੇਸ ਦਰਜ ਕੀਤਾ ਹੈ|

Advertisement

Advertisement
Advertisement
Advertisement
Author Image

Sukhjit Kaur

View all posts

Advertisement