ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ
05:24 AM Apr 13, 2025 IST
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 12 ਅਪਰੈਲ
ਪੁਲੀਸ ਨੇ ਬਦਲੀ ਕਰਵਾਉਣ ਦੇ ਬਹਾਨੇ ਲੱਖਾਂ ਦੀ ਠੱਗੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੇ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਸ਼ਤਰੂਘਨ ਪੁੱਤਰ ਜਗਨ ਨਾਥ ਵਾਸੀ ਲਹਿਰਾਗਾਗਾ ਨੇ ਐੱਸਐੱਸਪੀ ਸੰਗਰੂਰ ਨੂੰ ਸ਼ਿਕਾਇਤ ਕੀਤੀ ਕਿ ਉਹ ਤਾਮਿਲਨਾਡੂ ਦੀ ਇਕ ਕੰਪਨੀ ਵਿੱਚ ਨੌਕਰੀ ਕਰਦਾ ਹੈ ਅਤੇ ਉਸ ਨੇ ਮਨੀਸ਼ ਕੁਮਾਰ ਵਾਸੀ ਲਹਿਰਾਗਾਗਾ ਦੇ ਕਹਿਣ ’ਤੇ ਉਸ ਦੀ ਬਦਲੀ ਕਰਾਉਣ ਲਈ ਮਨੀਸ਼ ਦੇ ਬੈਂਕ ਖਾਤੇ ਵਿੱਚ 3 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਇਸ ਮਗਰੋਂ ਮਨੀਸ਼ ਨੇ ਨਾ ਬਦਲੀ ਕਰਵਾਈ ਅਤੇ ਨਾ ਹੀ 3 ਲੱਖ ਰੁਪਏ ਵਾਪਸ ਕੀਤੇ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement
Advertisement