ਧੂਰੀ: ਪੰਜ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ
ਨਿੱਜੀ ਪੱਤਰ ਪ੍ਰੇਰਕ
ਧੂਰੀ, 10 ਮਾਰਚ
ਸ਼ਿਵ ਭੋਲਾ ਨਿਸ਼ਕਾਮ ਸੇਵਾ ਸੰਮਤੀ ਧੂਰੀ ਵੱਲੋਂ ਸਥਾਨਕ ਮੰਗਲਾ ਆਸ਼ਰਮ ਵਿੱਚ ਕਰਵਾਏ ਗਏ 20ਵੇਂ ਸਮਾਗਮ ਦੌਰਾਨ ਜ਼ਰੂਰਤਮੰਦ ਪਰਿਵਾਰਾਂ ਦੀਆਂ ਪੰਜ ਲੜਕੀਆਂ ਦੇ ਵਿਆਹ ਕਰਵਾਏ ਗਏ। ਇਸ ਮੌਕੇ ਤਿੰਨ ਲੜਕੀਆਂ ਦੇ ਆਨੰਦ ਕਾਰਜ ਅਤੇ ਦੋ ਲੜਕੀਆਂ ਦੇ ਫੇਰੇ ਕਰਵਾਏ ਗਏ। ਸੰਮਤੀ ਦੇ ਪ੍ਰਧਾਨ ਰਮੇਸ਼ ਕੁਮਾਰ ਗਰਗ ਦੀ ਅਗਵਾਈ ਹੇਠ ਜਿੱਥੇ ਬਰਾਤਾਂ ਦਾ ਸਵਾਗਤ ਕੀਤਾ ਗਿਆ, ਉੱਥੇ ਹਰ ਜੋੜੇ ਨੂੰ ਤੋਹਫੇ ਦੇ ਰੂਪ ਵਿੱਚ ਗਹਿਣੇ ਤੇ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਗਿਆ।
ਇਸ ਮੌਕੇ ਸਟੇਜ ਸਕੱਤਰ ਸੇਵਾਮੁਕਤ ਡੀਪੀਆਰਓ ਮਨਜੀਤ ਸਿੰਘ ਬਖਸ਼ੀ, ਸੰਮਤੀ ਦੇ ਅਹੁਦੇਦਾਰ (ਸਰਪ੍ਰਸਤ) ਸਤਿੰਦਰ ਸਿੰਘ ਚੱਠਾ, ਚੇਅਰਮੈਨ ਅਸ਼ੋਕ ਕੁਮਾਰ ਜਿੰਦਲ, ਚੇਅਰਮੈਨ ਮਾਸਟਰ ਭਰਤ ਲਾਲ, ਉਪ ਪ੍ਰਧਾਨ ਰਜਿੰਦਰ ਪਾਲ, ਸੁਸ਼ੀਲ ਕੁਮਾਰ, ਨਰੇਸ਼ ਕੁਮਾਰ, ਸੈਕਟਰੀ ਗੁਲਸ਼ਨ ਕੁਮਾਰ, ਖ਼ਜ਼ਾਨਚੀ ਹਰਦਵਾਰੀ ਧਿਰ, ਆਫ਼ਿਸ ਸੈਕਟਰੀ ਹਰਗੋਪਾਲ ਗੋਇਲ, ਸਟੋਰ ਕੀਪਰ ਵਿਨੋਦ ਗੋਇਲ, ਅਸ਼ੋਕ ਕੁਮਾਰ, ਮੁੱਖ ਸਲਾਹਕਾਰ ਦਵਿੰਦਰ ਗੁਪਤਾ, ਕਨੂੰਨੀ ਸਲਾਹਕਾਰ ਐਡਵੋਕੇਟ ਹਰਸ਼ ਜਿੰਦਲ, ਕੈਪਟਨ ਰਾਕੇਸ਼ ਜੈਨ, ਲੰਗਰ ਇੰਚਾਰਜ ਜਸਵਿੰਦਰ ਸਿੰਘ, ਮੈਂਬਰ ਮਹੇਸ਼ ਜਿੰਦਲ, ਸੁਰਿੰਦਰ ਵਰਮਾ, ਅਸ਼ੀਸ਼ ਗਰਗ ਤੇ ਪਵਨ ਬਾਂਸਲ ਹਾਜ਼ਰ ਸਨ।
ਰੋਟਰੀ ਕਲੱਬ ਗ੍ਰੇਟਰ ਵੱਲੋਂ ਪੰਜ ਲੜਕੀਆਂ ਦੇ ਸਮੂਹਿਕ ਵਿਆਹ
ਰਾਜਪੁਰਾ: ਰੋਟਰੀ ਕਲੱਬ ਗ੍ਰੇਟਰ ਵੱਲੋਂ ਨੌ ਗਜ਼ਾ ਪੀਰ ਕਮੇਟੀ ਦੇ ਸਹਿਯੋਗ ਨਾਲ ਰੋਟਰੀ ਕਲੱਬ ਗ੍ਰੇਟਰ ਦੇ ਪ੍ਰਧਾਨ ਐਡਵੋਕੇਟ ਈਸ਼ਵਰ ਲਾਲ, ਸਕੱਤਰ ਇੰਜ. ਮਾਨ ਸਿੰਘ ਅਤੇ ਪ੍ਰਾਜੈਕਟ ਚੇਅਰਮੈਨ ਇੰਜ. ਮਨੋਜ ਮੋਦੀ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ। ਸਮਾਗਮ ਵਿੱਚ ਐਡਵੋਕੇਟ ਮਨੀਸ਼ ਬਾਂਸਲ ਸਰਕਾਰੀ ਵਕੀਲ ਚੰਡੀਗੜ੍ਹ ਨੇ ਮੁੱਖ ਮਹਿਮਾਨ ਅਤੇ ਵਿਧਾਇਕਾ ਨੀਨਾ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸੀਨੀਅਰ ਵਾਈਸ ਚੇਅਰਮੈਨ ਪੀ.ਐੱਸ.ਈ.ਡੀ.ਸੀ ਪ੍ਰਵੀਨ ਛਾਬੜਾ, ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ ਦੀਪਕ ਸੂਦ ਤੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਦਵਿੰਦਰ ਬੈਦਵਾਨ ਪ੍ਰਧਾਨ ਅਨਾਜ ਮੰਡੀ ਰਾਜਪੁਰਾ, ਇੰਜ. ਰਤਨ ਸ਼ਰਮਾ, ਡਾ. ਪਵਨ ਚੁੱਘ ਤੇ ਰਾਜੀਵ ਗੋਇਲ ਸਮੇਤ ਹੋਰ ਪਤਵੰਤਿਆਂ ਨੇ ਹਾਜ਼ਰੀ ਭਰੀ। -ਨਿੱਜੀ ਪੱਤਰ ਪ੍ਰੇਰਕ