For the best experience, open
https://m.punjabitribuneonline.com
on your mobile browser.
Advertisement

ਧੀ ਦੇ ਵਿਆਹ ਲਈ ਬਣਾਏ ਗਹਿਣੇ ਚੋਰੀ

05:59 AM Jun 11, 2025 IST
ਧੀ ਦੇ ਵਿਆਹ ਲਈ ਬਣਾਏ ਗਹਿਣੇ ਚੋਰੀ
Advertisement

ਪੱਤਰ ਪ੍ਰੇਰਕ

Advertisement

ਪੰਚਕੂਲਾ, 10 ਜੂਨ
ਪੰਚਕੂਲਾ ਦੇ ਸੈਕਟਰ-27 ਦੀਆਂ ਝੁੱਗੀਆਂ ਵਿੱਚ ਇਕ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਲਈ ਬਣਾਏ ਗਹਿਣੇ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਚੰਡੀਮੰਦਿਰ ਪੁਲੀਸ ਸਟੇਸ਼ਨ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ, ਸੈਕਟਰ-27 ਦੀ ਰਹਿਣ ਵਾਲੀ ਗੋਰੀ ਪਾਸਵਾਨ ਇਕ ਝੁੱਗੀ-ਝੌਪੜੀ ਵਿੱਚ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦੇ ਵਿਆਹ ਲਈ ਗਹਿਣੇ ਬਣਵਾਏ ਸਨ। ਝੌਪੜੀ ਵਿੱਚ ਰੱਖੀ ਅਲਮਾਰੀ ਵਿੱਚੋਂ ਗਹਿਣੇ ਚੋਰੀ ਹੋ ਗਏ। ਉਸ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਗੌਰੀ ਪਾਸਵਾਨ ਨੇ ਦੱਸਿਆ ਕਿ ਉਸ ਨੇ ਵਿਆਹ ਲਈ 50 ਹਜ਼ਾਰ ਦੇ ਗਹਿਣੇ ਬਣਵਾਏ ਸਨ।

Advertisement
Advertisement

Advertisement
Author Image

Sukhjit Kaur

View all posts

Advertisement